07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬੋਹਾ 'ਚ ਅੱਧੀ ਰਾਤ ਚੋਰੀਆਂ ਕਰਕੇ ਭੱਜਦੇ ਚੋਰ ਲੋਕਾਂ ਨੇ ਦਬੋਚੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਬੋਹਾ, 2 ਨਵੰਬਰ (ਰਮੇਸ਼ ਤਾਂਗੜੀ)-ਕਸਬਾ ਬੋਹਾ ਸਥਿਤ ਨਸ਼ੇੜੀ ਕਿਸਮ ਦੇ 3-4 ਚੋਰਾਂ ਨੇ ਬੱਸ ਅੱਡਾ ਮਾਰਕਿਟ, ਸ਼ੇਰਖਾਵਲਾ ਮੋੜ 'ਤੇ ਕਈ ਦੁਕਾਨਾਂ ਦੇ ਜਿੰਦਰੇ ਤੋੜ ਕੇ ਸਮਾਨ ਦੀ ਫਰੋਲਾ ਫਰੋਲੀ ਕੀਤੀ ਅਤੇ ਨਕਦੀ ਸਮੇਤ ਲੋੜੀਂਦਾ ਸਮਾਨ ਚੁਰਾ ਕੇ ਜਾਣ ਲੱਗੇ ਤਾਂ ਸ਼ਿਵ ਮੰਦਰ ਸਥਿਤ ਬਾਬਾ ਖਾਟੂ ਦੇ ਸ਼ਰਧਾਲੂਆਂ ਨੇ ਫੁਰਤੀ ਨਾਲ 2 ਚੋਰਾਂ ਨੂੰ ਦਬੋਚ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਬੋਹਾ ਦੇ ਸ਼ਿਵ ਮੰਦਰ ਸਥਿਤ ਖਾਟੂ ਬਾਬਾ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਸੀ ਅਤੇ ਸ਼ਹਿਰ ਦੇ ਵੱਡੀ ਗਿਣਤੀ ਲੋਕ ਇਸ ਪ੍ਰੋਗਰਾਮ ਵਿਚ ਸ਼ਾਮਿਲ ਸਨ, ਜਿਸ ਦਾ ਲਾਭ ਉਠਾਉਂਦੇ ਹੋਏ ਚੋਰਾਂ ਨੇ ਇਕ-ਇਕ ਕਰਕੇ ਕਈ ਦੁਕਾਨਾਂ ਦੇ ਜਿੰਦਰੇ ਤੋੜ ਕੇ ਜੋ ਹੱਥ ਆਇਆ, ਉਹ ਚੋਰੀ ਕਰ ਲਿਆ | ਡੇਢ-ਦੋ ਵਜੇ ਰਾਤ ਜਦੋਂ ਉਹ ਲੁੱਟਿਆ ਮਾਲ ਜਿਸ ਵਿਚ ਕਾਜੂ, ਬਦਾਮ ਸੁੱਕਾ ਮੇਵਾ ਤੇ ਹੋਰ ਵਸਤਾਂ ਚੁੱਕ ਕੇ ਜਾਣ ਲੱਗੇ ਤਾਂ ਇਸ ਦੀ ਭਿਣਕ ਬਾਬਾ ਖਾਟੂ ਜਗਰਾਤੇ ਤੋਂ ਟੈਂਟ ਦਾ ਸਮਾਨ ਛੱਡਣ ਆਏ ਸ਼ਰਧਾਲੂਆਂ ਨੂੰ ਲੱਗ ਗਈ, ਜਿਸ 'ਤੇ ਉਨ੍ਹਾਂ ਮੁੜ ਜਾਗਰਣ ਸਥਾਨਾਂ 'ਤੇ ਪੁੱਜ ਕੇ ਚੋਰਾਂ ਦੇ ਸ਼ੱਕ ਹੋਣ ਬਾਰੇ ਦੱਸਿਆ | ਇਸ 'ਤੇ ਨੌਜਵਾਨ ਨਿਖਿਲ ਗੋਇਲ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਚੋਰਾਂ ਦੇ ਮਗਰ ਗਏ | ਉਨ੍ਹਾਂ ਬੱਸ ਅੱਡੇ ਸਥਿਤ ਇਨ੍ਹਾਂ ਚੋਰਾਂ ਨੂੰ ਘੇਰ ਲਿਆ | ਨੌਜਵਾਨ ਨਿਖਿਲ ਤੇ ਹੋਰਾਂ ਨੇ ਆਪਣੇ ਢੰਗ ਤਰੀਕੇ ਨਾਲ ਚੋਰਾਂ ਕੋਲ ਚੁੱਕਿਆ ਸਮਾਨ ਬਰਾਮਦ ਕਰਵਾ ਲਿਆ ਅਤੇ ਚੋਰਾਂ ਦਾ ਮੋਟਰਸਾਈਕਲ ਵੀ ਕਬਜ਼ੇ 'ਚ ਲਿਆ | ਥੋੜ੍ਹੀ ਸਖ਼ਤੀ ਵਰਤਣ 'ਤੇ ਉਨ੍ਹਾਂ ਚੋਰਾਂ ਤੋਂ ਚੋਰੀ ਵਾਰਦਾਤ ਬਾਰੇ ਪੁੱਛਿਆ, ਜਿਸ 'ਤੇ ਉਨ੍ਹਾਂ ਚੋਰੀਆਂ ਮੰਨੀਆਂ ਅਤੇ ਕਿਹਾ ਕਿ ਨਕਦੀ ਉਨ੍ਹਾਂ ਆਪਣੇ ਤੀਜੇ ਸਾਥੀ ਨੂੰ ਫੜਾਈ ਸੀ, ਜੋ ਚਲਾ ਗਿਆ ਹੈ | ਇੰਨੇ 'ਚ ਚੋਰਾਂ ਨੂੰ ਕਾਬੂ ਕਰਕੇ ਚੋਰੀ ਵਾਲੀਆਂ ਦੁਕਾਨਾਂ 'ਤੇ ਲਿਜਾਇਆ ਗਿਆ, ਜਿੱਥੇ ਦੁਕਾਨਦਾਰਾਂ ਨੇ ਆਪੋ ਆਪਣੀ ਦੁਕਾਨ ਵੇਖੀ ਤਾਂ ਮੌਕੇ 'ਤੇ 7-8 ਦੁਕਾਨਾਂ ਦੇ ਜਿੰਦਰੇ ਟੁੱਟੇ ਮਿਲੇ | ਰੋਹ 'ਚ ਆਏ ਲੋਕਾਂ ਨੇ ਸੜਕ 'ਤੇ ਧਰਨਾ ਲਗਾ ਲਿਆ, ਜਿਸ 'ਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਗ਼ੁੱਸਾ ਕੱਢਿਆ ਗਿਆ | ਇਸ ਮੌਕੇ ਡੀ.ਐੱਸ.ਪੀ. ਬੁਢਲਾਡਾ ਸਿਕੰਦਰ ਸਿੰਘ ਧਰਨੇ 'ਚ ਪੁੱਜੇ | ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ | ਫਿਰ ਐੱਸ.ਐੱਚ.ਓ. ਭੁਪਿੰਦਰਜੀਤ ਸਿੰਘ ਸਮੇਤ ਡੀ.ਐੱਸ.ਪੀ. ਨੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਿਸ਼ਵਾਸ ਦੁਆਇਆ | ਫੜੇ ਗਏ ਚੋਰਾਂ ਦੀ ਸ਼ਨਾਖ਼ਤ ਸਰਬਣ ਸਿੰਘ ਅਤੇ ਲਖਵਿੰਦਰ ਸਿੰਘ ਵਾਸੀ ਉਭਾਵਾਲ (ਸੰਗਰੂਰ) ਵਜੋਂ ਹੋਈ ਹੈ | ਇਸ ਮੌਕੇ ਸੁਰਿੰਦਰ ਮੰਗਲਾ, ਸੁਰਿੰਦਰ ਕੁਮਾਰ, ਕਮਲਦੀਪ ਬਾਵਾ, ਪ੍ਰਵੀਨ ਕੁਮਾਰ, ਡਾ. ਅਸ਼ੋਕ ਕੁਮਾਰ ਗਾਮੀਵਾਲਾ, ਸੁਖਪਾਲ ਸਿੰਘ ਹਾਕਮਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰੇਟਾ ਦੇ ਬਾਜ਼ਾਰਾਂ 'ਚ ਹੋਏ ਨਾਜਾਇਜ਼ ਕਬਜ਼ਿਆਂ ਕਰਕੇ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ <br/> ਅਗਲੀ ਖ਼ਬਰ ਸੜਕ ਦੁਰਘਟਨਾ 'ਚ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ <br/>
Ad Position 24