07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਰੇਟਾ ਦੇ ਬਾਜ਼ਾਰਾਂ 'ਚ ਹੋਏ ਨਾਜਾਇਜ਼ ਕਬਜ਼ਿਆਂ ਕਰਕੇ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਬਰੇਟਾ, 2 ਨਵੰਬਰ (ਜੀਵਨ ਸ਼ਰਮਾ)-ਸਥਾਨਕ ਸ਼ਹਿਰ ਦੇ ਬਾਜ਼ਾਰਾਂ ਅੰਦਰ ਹੋਏ ਅਸਥਾਈ ਨਜਾਇਜ਼ ਕਬਜ਼ਿਆਂ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ | ਮੁੱਖ ਬਾਜ਼ਾਰ ਵਿਚ ਜ਼ਿਆਦਾਤਰ ਦੁਕਾਨਾਂ ਅੱਗੇ 5 ਤੋਂ 8 ਫੁੱਟ ਤੱਕ ਬਹੁਤੇ ਦੁਕਾਨਦਾਰਾਂ ਨੇ ਸਮਾਨ ਰੱਖ ਕੇ ਰਾਸਤਾ ਰੋਕਿਆ ਹੋਇਆ ਹੈ, ਜਿਸ ਕਰਕੇ ਰਾਹਗੀਰਾਂ ਨੂੰ ਲੰਘਣ ਵਿਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਸਬਜ਼ੀਆਂ ਵਾਲੀਆਂ ਰੇਹੜੀਆਂ ਟ੍ਰੈਫਿਕ ਜਾਮ ਕਰਨ ਵਿਚ ਵੱਡਾ ਰੋਲ ਅਦਾ ਕਰ ਰਹੀਆਂ ਹਨ | ਬਾਜ਼ਾਰ ਵਿਚ ਲੰਬਾ ਲੰਬਾ ਚਿਰ ਜਾਮ ਲੱਗ ਜਾਂਦਾ ਹੈ, ਜਿਸ ਕਰਕੇ ਕਈ ਵਾਰ ਗੱਲ ਲੜਾਈ ਝਗੜੇ ਤੱਕ ਪਹੁੰਚ ਜਾਂਦੀ ਹੈ | ਝੋਨੇ ਦੀ ਕਟਾਈ ਦਾ ਸਮਾਂ ਹੋਣ ਕਰਕੇ ਟਰੈਕਟਰ ਟਰਾਲੀਆਂ ਸ਼ਹਿਰ ਵਿਚ ਦੀ ਬਹੁਤ ਮੁਸ਼ਕਿਲ ਨਾਲ ਲੰਘਦੇ ਹਨ | ਕਈ ਵਾਰ ਪਹਿਲਾਂ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਦਾ ਸਮਾਨ ਚੁਕਵਾ ਵੀ ਦਿੱਤਾ ਗਿਆ ਪਰ ਕੁਝ ਦਿਨਾਂ ਬਾਅਦ ਹੀ ਸਮਾਨ ਪਹਿਲਾਂ ਵਾਲੀ ਜਗ੍ਹਾ 'ਤੇ ਲੱਗ ਗਿਆ | ਟ੍ਰੈਫਿਕ ਕਾਰਨ ਥੋੜ੍ਹਾ ਰਸਤਾ ਵੀ ਲੰਬੇ ਸਮੇਂ ਵਿਚ ਤੈਅ ਹੁੰਦਾ ਹੈ, ਜਿਸ ਕਰਕੇ ਮਰੀਜ਼ਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਬਹੁਤ ਸਮੱਸਿਆ ਆਉਂਦੀ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਬਾਜ਼ਾਰਾਂ ਵਿਚ ਹੋਏ ਨਜਾਇਜ ਕਬਜ਼ਿਆਂ ਨੂੰ ਛਡਵਾ ਕੇ ਰਸਤਿਆਂ ਨੂੰ ਖੁੱਲ੍ਹਾ ਕੀਤਾ ਜਾਵੇ ਤਾਂ ਜੋ ਆਵਾਜਾਈ 'ਚ ਵਿਘਨ ਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਪਿਛਲੇ 17 ਸਾਲਾਂ 'ਚ 75 ਬੱਚੇ ਆਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਰਕਾਰੀ ਪੰਘੂੜੇ ਵਿਚ <br/> ਅਗਲੀ ਖ਼ਬਰ ਬੋਹਾ 'ਚ ਅੱਧੀ ਰਾਤ ਚੋਰੀਆਂ ਕਰਕੇ ਭੱਜਦੇ ਚੋਰ ਲੋਕਾਂ ਨੇ ਦਬੋਚੇ <br/>
Ad Position 24