07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਿਛਲੇ 17 ਸਾਲਾਂ 'ਚ 75 ਬੱਚੇ ਆਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਰਕਾਰੀ ਪੰਘੂੜੇ ਵਿਚ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਬਠਿੰਡਾ, 2 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ 'ਚ ਪਿਛਲੇ ਕਰੀਬ 17 ਸਾਲ ਤੋਂ ਜ਼ਿਲ੍ਹ•ਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਇਕ ਪੰਘੂੜਾ ਲਗਾਇਆ ਗਿਆ ਹੈ, ਜਿਸ ਦਾ ਮੁੱਖ ਮਕਸਦ ਲਾਵਾਰਸ/ਨਵਜਨਮੇਂ, ਅਣਚਾਹੇ ਬੱਚੇ ਨੂੰ ਬਚਾਉਣਾ ਹੈ | ਜੋ ਕੋਈ ਮਾਂ ਬਾਪ ਨਵਜਨਮੇ/ਅਣਚਾਹੇ ਬੱਚੇ ਨੂੰ ਆਪਣੇ ਕੋਲ ਰੱਖਣਾ ਨਹੀ ਚਾਹੁੰਦੇ, ਉਨ•ਾਂ ਦਾ ਪਾਲਣ ਪੋਸ਼ਣ ਨਹੀ ਕਰਨਾ ਚਾਹੁੰਦੇ ਜਾਂ ਉਹ ਬੱਚੇ ਦਾ ਪਾਲਣ ਪੋਸ਼ਣ ਕਰਨ 'ਚ ਅਸਮਰੱਥ ਹੋਣ ਦੇ ਕਾਰਨ 'ਤੇ ਜਾਂ ਫਿਰ ਕਿਸੀ ਮਜਬੂਰੀ ਦੇ ਕਾਰਨ ਇੱਧਰ-ਉੱਧਰ ਕੂੜੇ ਕਰਕਟ ਦੇ ਢੇਰ 'ਤੇ ਕੂੜੇ ਦਾਨ ਆਦਿ 'ਚ ਸੁੱਟ ਦਿੰਦੇ ਹਨ | ਅਜਿਹੇ 'ਚ ਲੋਕਾਂ ਦੇ ਲਈ ਪੰਘੂੜਾ ਲਗਾਇਆ ਗਿਆ ਹੈ ਤਾਂ ਜੋ ਅਜਿਹੇ ਲੋਕ ਨਵਜਨਮੇਂ ਬੱਚੇ ਨੂੰ ਪੰਘੂੜੇ ਵਿਚ ਰੱਖ ਕੇ ਚਲੇ ਜਾਣ | ਜੇਕਰ ਕੋਈ ਵੀ ਬੱਚਾ ਇਸ ਪੰਘੂੜੇ 'ਚ ਆਉਂਦਾ ਹੈ ਤਾਂ ਬਠਿੰਡਾ ਜ਼ਿਲ੍ਹ•ਾ ਪ੍ਰਸ਼ਾਸਨ ਉਸ ਬੱਚੇ ਦਾ ਆਪਣੀ ਦੇਖਰੇਖ 'ਚ ਮੈਡੀਕਲ ਕਰਵਾਉਣ ਦੇ ਨਾਲ ਗੋਦ ਲੈਣ ਵਾਲੇ ਕੇਂਦਰ ਛੱਡਿਆ ਜਾਂਦਾ ਹੈ | ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ | ਬਠਿੰਡਾ 'ਚ ਪਿਛਲੇ ਕਰੀਬ 17 ਸਾਲ ਤੋਂ ਜਿੱਲ•ਾ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਇਆ ਜਾ ਰਿਹਾ, ਇਸ ਪੰਘੂੜੇ ਵਿਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਰਜਨਾਂ ਦੀ ਸੰਖਿਆ 'ਚ ਬੱਚੇ ਆ ਚੁੱਕੇ ਹਨ, ਜਿਨ•ਾਂ ਨੂੰ ਪੰਜਾਬ ਦੇ ਅਲੱਗ-ਅਲੱਗ ਗੋਦ ਲੈਣ ਵਾਲੇ ਕੇਂਦਰਾਂ 'ਚ ਭੇਜਿਆ ਗਿਆ ਹੈ | ਇਸ ਮੌਕੇ ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਉਸ ਨੇ ਡਿਪਟੀ ਕਮਿਸ਼ਨਰ ਦਫ਼ਤਰ 'ਚ ਆਰਟੀਆਈ ਪਾ ਕੇ ਬਠਿੰਡਾ 'ਚ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਚਲਾਏ ਜਾ ਰਹੇ ਪੰਘੂੜੇ ਦੇ ਸਬੰਧ 'ਚ ਕੁਝ ਸੂਚਨਾਵਾਂ ਦੀ ਮੰਗ ਕੀਤੀ ਗਈ ਸੀ | ਜਿਸ ਦੇ ਸਬੰਧ 'ਚ ਉਸ ਨੂੰ ਦੱਸਿਆ ਗਿਆ ਕਿ 20 ਫਰਵਰੀ 2009 ਨੂੰ ਪੰਘੂੜੇ ਦੀ ਸ਼ੁਰੂਆਤ ਹੋਈ ਸੀ | ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵਲੋਂ ਚਲਾਏ ਜਾ ਰਹੇ ਪੰਘੂੜੇ 'ਚ ਹੁਣ ਤੱਕ 75 ਬੱਚੇ ਆਏ ਹਨ | ਜਿਨ੍ਹ•ਾਂ ਵਿਚੋਂ 62 ਲੜਕੀਆਂ ਅਤੇ 13 ਲੜਕੇ ਹਨ | ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਇਸ ਪੰਘੂੜੇ ਨੂੰ ਹੁਣ ਤੱਕ ਕਰੀਬ 17 ਸਾਲ ਦਾ ਸਮਾਂ ਬੀਤ ਗਿਆ ਹੈ |
ਬਾੱਕਸ : ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨੇ ਅਡਾਪਸ਼ਨ ਕੇਂਦਰ
ਯਾਦਵਿੰਦਰ ਪੂਰਨ ਬਾਲ ਲਹੌਰੀ ਗੇਟ, ਪਟਿਆਲਾ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਾਡੇਸ਼ਨ ਧਾਮ, ਤਲਵੰਡੀ ਖ਼ੁਰਦ ਲੁਧਿਆਣਾ, ਸ਼੍ਰੀ ਰਾਧਾ ਕ੍ਰਿਸ਼ਨ ਧਾਮ, ਫ਼ਰੀਦਕੋਟ, ਸ਼੍ਰੀ ਅਨੰਤ, ਨਥਾਣਾ (ਬਠਿੰਡਾ), ਰੈੱਡ ਕਰਾਸ ਅਡਾਪਸ਼ਨ ਏਜੰਸੀ, ਬਠਿੰਡਾ |

Ad Position 22
No active advertisement
ਪਿਛਲੀ ਖ਼ਬਰ ਭੇਦਭਰੇ ਹਾਲਾਤ ਵਿਚ ਮਿਲੀ ਇਕ ਵਿਅਕਤੀ ਦੀ ਲਾਸ਼ <br/> ਅਗਲੀ ਖ਼ਬਰ ਬਰੇਟਾ ਦੇ ਬਾਜ਼ਾਰਾਂ 'ਚ ਹੋਏ ਨਾਜਾਇਜ਼ ਕਬਜ਼ਿਆਂ ਕਰਕੇ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ <br/>
Ad Position 24