ਸਰਦੂਲਗੜ੍ਹ, 2 ਨਵੰਬਰ (ਜੀ.ਐਮ.ਅਰੋੜਾ)-ਦਸਮੇਸ਼ ਇੰਟਰਨੈਸ਼ਨਲ ਅਤੇ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਕੈਪਟਨ ਸੁਰਜੀਤ ਸਿੰਘ ਸੰਧੂ ਸਟੇਡੀਅਮ ਵਿਖੇ ਹੋ ਰਹੀਆਂ 3 ਰੋਜ਼ਾ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਸਾਨੋ ਸ਼ੌਕਤ ਨਾਲ ਸਮਾਪਤ ਹੋਈਆਂ | ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਹਲਕਾ ਸਰਦੂਲਗੜ੍ਹ ਨੇ ਨਿਭਾਈ | ਉਨ੍ਹਾਂ ਇਸ ਕਾਰਜ ਡੀ.ਈ.ਓ ਮੰਜੂ ਬਾਲਾ, ਮਦਨ ਲਾਲ ਕਟਾਰੀਆ, ਬੀ.ਈ.ਓ. ਸੱਤਪਾਲ ਸਿੰਘ, ਸ਼ਮੂਹ ਸੀ.ਐਚ.ਟੀ. ਅਤੇ ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਪ੍ਰਬੰਧਕਾਂ ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ, ਪਿ੍ੰਸੀਪਲ ਪਰਮਿੰਦਰ ਕੌਰ ਅਤੇ ਐਮ.ਡੀ. ਦਿਲਮੋਹਿਤ ਸਿੰਘ ਸੰਧੂ ਨੂੰ ਵਧਾਈਆਂ ਦਿੱਤੀਆਂ ਅਤੇ ਕੈਪਟਨ ਸੰਧੂ ਸਟੇਡੀਅਮ ਵਿਚ ਸਾਰੇ ਤਰ੍ਹਾਂ ਦੇ ਗਰਾੳਾੂਡ ਉਪਲਬਧ ਕਰਾਉਣ ਤੇ ਖ਼ੁਸ਼ੀ ਜ਼ਾਹਿਰ ਕੀਤੀ | ਪ੍ਰਧਾਨ ਪ੍ਰੇਮ ਗਰਗ, ਬਾਬਾ ਮੱਖਣ ਮੁਣੀ, ਐੱਸ.ਡੀ.ਓ. ਮਨਜੀਤ ਸਿੰਘ ਅਤੇ ਡਾ. ਸੋਹਣ ਲਾਲ ਅਰੋੜਾ ਨੇ ਰਿਬਨ ਕੱਟ ਕੇ ਮੈਚ ਸ਼ੁਰੂ ਕਰਵਾਏ | ਇਸ ਮੌਕੇ ਸੁਖਜੀਤ ਬੱਬਰ ਉਪ ਪ੍ਰਧਾਨ, ਵਿਰਸਾ ਸਿੰਘ, ਨਵਿੰਦਰ ਸਿੰਘ, ਸਾਹਿਲ ਚੌਧਰੀ, ਅਵਤਾਰ ਸਿੰਘ ਤਾਰੀ, ਸੁਖਵਿੰਦਰ ਸਿੰਘ ਨਾਹਰਾਂ, ਨਿਰਮਲ ਸਿੰਘ, ਮਾਸਾ ਸਿੰਘ, ਬਿੰਦਰ ਜੈਂਕ, ਰੇਸ਼ਮ ਕੁਮਾਰ, ਕਿ੍ਸ਼ਨ ਕੁਮਾਰ ਸਾਰੇ ਐਮ.ਸੀ. ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਅਖੀਰਲੇ ਦਿਨ ਹੈਂਡਬਾਲ ਲੜਕੇ ਸਰਦੂਲਗੜ੍ਹ ਨੇ ਪਹਿਲਾ, ਮਾਨਸਾ ਦੂਸਰਾ, ਸਰਕਲ ਕਬੱਡੀ ਮਾਨਸਾ ਪਹਿਲਾ, ਬਰੇਟਾ ਦੂਸਰਾ, ਖੋ-ਖੋ ਲੜਕੇ ਝੁਨੀਰ ਪਹਿਲਾ, ਬੁਢਲਾਡਾ ਦੂਸਰਾ, ਫੁੱਟਬਾਲ ਲੜਕੀਆਂ ਬਰੇਟਾ ਪਹਿਲਾ, ਮਾਨਸਾ ਦੂਸਰਾ, ਹੈਂਡਬਾਲ ਲੜਕੀਆਂ ਸਰਦੂਲਗੜ੍ਹ ਪਹਿਲਾ ਅਤੇ ਝੁਨੀਰ ਨੇ ਦੂਸਰਾ ਸਥਾਨ ਹਾਸਲ ਕੀਤਾ | ਮਾਰਸਲ ਆਰਟ ਅਤੇ ਐਥਲੈਟਿਕਸ ਮੁਕਾਬਲਿਆਂ ਵਿਚ ਵੀ ਖਿਡਾਰੀਆਂ ਨੇ ਜ਼ਬਰਦਸਤ ਖੇਡਾਂ ਦਿਖਾਈਆਂ | ਟੂਰਨਾਮੈਂਟ ਦੇ ਸਮਾਪਤੀ 'ਤੇ ਸਕੂਲ ਮੈਨੇਜਮੈਂਟ ਨੇ ਮੇਲਾ ਸਿੰਘ ਆਲੀਕੇ, ਬਲਵਿੰਦਰ ਸਿੰਘ ਬੀ ਐੱਸ.ਓ, ਗੁਰਜੰਟ ਸਿੰਘ ਬੋਹਾ, ਗੁਰਚਰਨ ਸਿੰਘ ਸੀ.ਐਚ.ਟੀ , ਮਲਕੀਤ ਸਿੰਘ, ਹਰਵਿੰਦਰ ਸਿੰਘ, ਗੁਰਮੇਲ ਸਿੰਘ, ਮੀਨਾ ਕੁਮਾਰੀ, ਅੰਗਰੇਜ਼ ਸਿੰਘ ਬੀ.ਐਮ.ਟੀ., ਪ੍ਰਦੀਪ ਕੁਮਾਰ, ਵੀਰਪਾਲ ਅਰੋੜਾ, ਲਵਲੀਨ ਸ਼ਰਮਾ, ਬੇਅੰਤ ਕੌਰ, ਅਮਰਦੀਪ ਕੌਰ , ਗੁਰਮੀਤ ਸਿੰਘ , ਜਗਜੀਵਨ ਸਿੰਘ, ਜਗਸੀਰ ਸਿੰਘ ਆਦਮਕੇ, ਕੁਲਵਿੰਦਰ ਸਿੰਘ ਬੁਢਲਾਡਾ, ਹਰਮੀਤ ਸਿੰਘ ਬਰੇਟਾ, ਗੁਰਨੈਬ ਸਿੰਘ ਮੰਘਾਣੀਆਂ, ਜਤਿੰਦਰ ਸਿੰਘ, ਜਗਪ੍ਰੀਤ ਕੌਰ ਜਟਾਣਾ, ਰਾਜ ਕੁਮਾਰੀ, ਹਰੀਸ਼ ਮਹਿਤਾ, ਨਰਿੰਦਰ ਸਿੰਘ ਆਦਮਕੇ, ਉਧਮ ਸਿੰਘ ਮੰਦਰਾਂ ਆਦਿ ਹਾਜ਼ਰ ਸਨ |