ਰਾਮਪੁਰਾ ਫੂਲ, 2 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਰਾਮਪੁਰਾ ਦੀ ਬੀੜ ਵਿਚ ਬੂਟੇ ਲਗਾਏ ਗਏ¢ ਇਸ ਮੌਕੇ ਸਮਾਜ ਸੇਵੀ ਰੌਬੀ ਬਰਾੜ ਨੇ ਆਪਣੇ ਹੱਥਾਂ ਨਾਲ ਬੂਟੇ ਲਗਾ ਕੇ ਗੁਰੁ ਨਾਨਕ ਦੇਵ ਜੀ ਦੀ ਸਿੱਖਿਆ ਕੁਦਰਤ ਨਾਲ ਪ੍ਰੇਮ ਅਤੇ ਵਾਤਾਵਰਨ ਸੰਭਾਲ ਨੂੰ ਅਮਲ ਵਿਚ ਲਿਆਂਦਾ¢ਇਸ ਮੌਕੇ ਮਿਊਾਸਿਪਲ ਕÏਾਸਲ ਦੇ ਮੈਂਬਰ ਰਾਕੇਸ਼ ਕੁਮਾਰ, ਜਸਵੰਤ ਜੱਸੂ ਅਤੇ ਕੁਲਦੀਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ¢ ਉਨ੍ਹਾਂ ਨੇ ਕਿਹਾ ਕਿ ਬੂਟੇ ਲਗਾਉਣਾ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ ਅਤੇ ਹਰ ਵਿਅਕਤੀ ਨੂੰ ਇਸ ਯਤਨ ਦਾ ਹਿੱਸਾ ਬਣਨਾ ਚਾਹੀਦਾ ਹੈ¢ ਸੁਸਾਇਟੀ ਦੇ ਕਨਵੀਨਰ ਧਰਮਪਾਲ ਢੱਡਾ, ਪ੍ਰਧਾਨ ਧਰਮਵੀਰ, ਖ਼ਜ਼ਾਨਚੀ ਰਾਜਿੰਦਰ ਬਾਹੀਆ, ਨਾਜ਼ਰ ਨਾਫ਼ਰੀਆ, ਰਾਮ ਲਾਲ, ਗੁਰਗਿਆਨ ਸਿੰਘ ਜ਼ੇ.ਈ., ਐਡਵੋਕੇਟ ਕ੍ਰਿਸ਼ਨ ਜੈਨ, ਸੰਦੀਪ ਕੁਮਾਰ, ਬਲਦੇਵ ਜਿੰਦਲ, ਹਰਦੀਪ ਸਿੰਘ, ਮਨਜੀਤ ਸਿੰਘ ਸਟੈਲਕੋ ਅਤੇ ਅੰਮਿ੍ਤਪਾਲ ਵਿੱਕੀ ਵੀ ਸਮਾਗਮ ਵਿਚ ਮÏਜੂਦ ਸਨ¢ ਸਭ ਨੇ ਮਿਲ ਕੇ ਇਹ ਸੰਕਲਪ ਲਿਆ ਕਿ ਬੀੜ ਵਿੱਚ ਲਗਾਏ ਬੂਟਿਆਂ ਦੀ ਨਿਯਮਿਤ ਸੰਭਾਲ ਕੀਤੀ ਜਾਵੇਗੀ ਤਾਂ ਜੋ ਉਹ ਹਰੇ-ਭਰੇ ਦਰੱਖਤ ਬਣ ਕੇ ਵਾਤਾਵਰਨ ਦੀ ਰੱਖਿਆ ਕਰ ਸਕਣ | ਗੁਰਪੁਰਬ ਦੇ ਪਵਿੱਤਰ ਮੌਕੇ 'ਤੇ ਆਯੋਜਿਤ ਇਹ ਹਰਿਆਲੀ ਅਭਿਆਨ ਸੱਚੀ ਸੇਵਾ, ਗੁਰਬਾਣੀ ਦੇ ਅਮਲ ਅਤੇ ਸਮਾਜਕ ਜ਼ਿੰਮੇਵਾਰੀ ਦੀ ਜੀਵੰਤ ਮਿਸਾਲ ਬਣਿਆ¢ ਇਸ ਮੌਕੇ ਗ੍ਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਆਪ ਆਗੂ ਰÏਬੀ ਬਰਾੜ ਅਤੇ ਸਮੂਹ ਕੌਂਸਲਰ ਸਾਹਿਬਾਨ ਨੂੰ ਮੰਗ ਪੱਤਰ ਦੇ ਕੇ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੇ ਦਾਖ਼ਲੇ ਤੇ ਕੰਟਰੋਲ, ਟਰੈਫ਼ਿਕ ਵਿਵਸਥਾ ਵਿਚ ਸੁਧਾਰ ਅਤੇ ਪ੍ਰਦੂਸ਼ਣ ਕੰਟਰੋਲ ਲਈ ਯਤਨਾਂ ਲਈ ਬੇਨਤੀ ਕੀਤੀ ਗਈ¢ ਆਪ ਆਗੂ ਰੌਬੀ ਬਰਾੜ ਵਲੋਂ ਹੱਲ ਦਾ ਭਰੋਸਾ ਦਿੰਦੇ ਹੋਏ ਸੁਸਾਇਟੀ ਨੂੰ ਵਿੱਤੀ ਮਦਦ ਭੇਟ ਕੀਤੀ ਗਈ ਅਤੇ ਭਵਿੱਖ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਗਿਆ¢