ਭਗਤਾ ਭਾਈਕਾ, 2 ਅਕਤੂਬਰ (ਸੁਖਪਾਲ ਸਿੰਘ ਸੋਨੀ)-ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈਕਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ ਸਥਾਨਿਕ ਸਟਾਰ ਐਗਰੀਕਲਚਰ ਵਰਕਸ ਵਿਖੇ ਅੱਜ 20 ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ¢ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ¢ ਇਸ ਮÏਕੇ ਭਾਈ ਸਿਕੰਦਰ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪੇ੍ਰਰਿਤ ਕੀਤਾ ਅਤੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਆਪਣੀ ਕਵਿਤਾ ਰਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ¢ ਇਸ ਸਬੰਧੀ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਵਲੋਂ ਬਲਵਿੰਦਰ ਸਿੰਘ ਧੀਮਾਨ ਦਾ ਵਿਸ਼ੇਸ਼ ਤÏਰ ਤੇ ਸਨਮਾਨ ਕੀਤਾ ਗਿਆ¢ ਇਸੇ ਦੌਰਾਨ ਸਟਾਰ ਐਗਰੀਕਲਚਰ ਵਰਕਸ ਦੇ ਸੰਚਾਲਕ ਬਲਵਿੰਦਰ ਸਿੰਘ ਧੀਮਾਨ, ਗੁਰਬਚਨ ਸਿੰਘ ਧੀਮਾਨ ਅਤੇ ਰਛਪਾਲ ਸਿੰਘ ਨਿੱਕਾ ਵਲੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਨੂੰ 13000 ਰੁਪਏ ਭੇਟ ਕੀਤੇ ਗਏ¢ ਇਸ ਮੌਕੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈ ਦੇ ਆਗੂ ਨਿਰਮਲ ਸਿੰਘ ਹੀਰੋ ਵਾਲੇ ਅਤੇ ਦਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਮੌਕੇ ਦਰਸ਼ਨ ਸਿੰਘ ਭਾਈਕੇ, ਸੁਖਜਿੰਦਰ ਸਿੰਘ ਖ਼ਾਨਦਾਨ, ਬਿੰਦਰ ਸਿੰਘ ਭਾਈਕੇ, ਬਲਵਿੰਦਰ ਸਿੰਘ ਸਮਰਾਟ ਵਾਲੇ, ਤਰਲੋਚਨ ਸਿੰਘ ਚਾਨੀ, ਜਗਤਾਰ ਸਿੰਘ ਉੱਤਮ ਵਾਲੇ, ਆਤਮਾ ਸਿੰਘ ਮਹਿਲ, ਹਰਨੇਕ ਸਿੰਘ ਉੱਤਮ, ਬੂਟਾ ਸਿੰਘ ਚੱਕੀ ਵਾਲੇ, ਹਰਿੰਦਰ ਸਿੰਘ ਹਿੰਦਾ ਲੰਗਰ ਕਮੇਟੀ, ਸੇਵਕ ਸਿੰਘ ਭਗਤਾ ਸਤਿਕਾਰ ਕਮੇਟੀ, ਚਰਨਜੀਤ ਸਿੰਘ ਚੰਨਾ, ਮੇਜਰ ਸਿੰਘ ਮਿਸਤਰੀ, ਸੁਰਿੰਦਰ ਭੁੱਟੋ, ਪਰਮਜੀਤ ਸਿੰਘ ਪੰਮੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ¢