ਰਾਮਪੁਰਾ ਫੂਲ, 2 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਭਾਜਪਾ ਵਲੋਂ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲੋਹ ਪੁਰਸ਼ ਸਰਦਾਰ ਪਟੇਲ ਦੀ 150 ਵੀਂ ਜਨਮ ਸ਼ਤਾਬਦੀ ਤੇ ਦੇਸ਼ ਪੱਧਰ ਤੇ ਰਨ ਫ਼ਾਰ ਯੂਨਿਟੀ ਦੇ ਨਾਮ ਜਗਾ ਜਗਾ ਏਕਤਾ ਮਾਰਚ ਕਢੇ ਗਏ ਰਾਮਪੁਰਾ ਚ ਵੀ ਸੂਬਾ ਜਰਨਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਦੀ ਗੁਰਪ੍ਰੀਤ ਸਿੰਘ ਮਲੂਕਾ ਅਗਵਾਈ ਚ ਭਾਜਪਾ ਵੱਲੋਂ ਏਕਤਾ ਮਾਰਚ ਕੱਢਿਆ ਮਾਰਚ ਚ ਹਲਕੇ ਦੀ ਸਮੁੱਚੀ ਜਥੇਬੰਦੀ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਚ ਸ਼ਾਮਿਲ ਹੋਏ ਏਕਤਾ ਮਾਰਚ ਫੂਲ ਰੋਡ ਜੋੜੇ ਪੁੱਲਾਂ ਟੀ ਆਰੰਭ ਹੋ ਕੇ ਸ਼ਹਿਰ ਚੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚÏਕ ਤੇ ਸਮਾਪਤ ਹੋਇਆ ਏਕਤਾ ਮਾਰਚ ਵਾਰੇ ਗੱਲ ਕਰਦਿਆਂ ਉਕਤ ਭਾਜਪਾ ਆਗੂਆਂ ਨੇ ਕਿਹਾ ਕੇ ਆਜ਼ਾਦੀ ਤੋ ਬਾਅਦ ਅੰਗਰੇਜ਼ਾਂ ਨੇ ਜਿਨ੍ਹਾਂ ਨਾਲ ਮਿਲ ਕੇ ਦੇਸ਼ ਨੂੰ ਦੋ ਟੋਟਿਆਂ ਚ ਵੰਡ ਦਿੱਤਾ ਸੀ ਉਸ ਸਮੇਂ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਮਜ਼ਬੂਤ ਰੱਖਣਾ ਸਭ ਤੋ ਵੱਡੀ ਚਣੋਤੀ ਸੀ ਮÏਕੇ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਇਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਸਰਦਾਰ ਪਟੇਲ ਨੇ ਵੱਖ-ਵੱਖ ਸਟੇਟ ਦੇ ਰਾਜ ਘਰਾਣਿਆਂ ਧਾਰਮਿਕ ਮੁਖੀਆਂ ਅਤੇ ਕÏਮਾਂ ਨਾਲ ਲਗਾਤਾਰ ਸੰਪਰਕ ਕਰਕੇ ਆਮ ਸਹਿਮਤੀ ਬਣਾਈ ਅÏਖੀ ਘੜੀ ਚੋਂ ਗੁਜ਼ਰ ਰਹੇ ਦੇਸ਼ ਨੂੰ ਉਨ੍ਹਾਂ ਆਪਣੀ ਦਿ੍ੜ ਇੱਛਾ ਸ਼ਕਤੀ ਨਾਲ ਇਕ ਮਾਲਾ 'ਚ ਪ੍ਰੋ. ਦਿੱਤਾ ਉਨ੍ਹਾਂ ਦੇ ਉੱਦਮ ਸਦਕਾ ਹੀ ਭਾਰਤ ਦੁਨੀਆ ਦੇ ਸਭ ਤੋ ਵੱਡੇ ਲੋਕਤੰਤਰ ਦੇ ਰੂਪ 'ਚ ਵਿਕਸਤ ਹੋਇਆ ਦੇਸ਼ ਦੇ ਲÏਕ ਅੱਜ ਵੀ ਉਨ੍ਹਾਂ ਨੂੰ ਲੋਹ ਪੁਰਸ਼ ਵਜੋਂ ਹੀ ਯਾਦ ਕਰਦੇ ਹਨ¢ ਇਸ ਮੌਕੇ ਮੇਜਰ ਸਿੰਘ ਬਰਾੜ, ਗੁਰਜੀਤ ਸਿੰਘ ਗੋਰਾ, ਬੂਟਾ ਭਾਈਰੂਪਾ, ਜਸਪ੍ਰੀਤ ਸਿੰਘ ਜੱਸਾ, ਬੌਬੀ ਸਿੰਗਲਾ, ਸੁਖਵੰਤ ਸਿੰਘ ਮਹਿਰਾਜ, ਦੀਪੂ ਰਾਮਪੁਰਾ, ਜੋਗਿੰਦਰ ਸਿੰਗਲਾ, ਮੱਖਣ ਬੱਲੋ, ਮਨਦੀਪ ਸ਼ਰਮਾ ਮਲੂਕਾ, ਚੰਦਨ ਕਾਂਤ, ਹਰਜਿੰਦਰ ਮਹਿਰਾਜ, ਹੈਪੀ ਮੱਕੜ, ਹੈਪੀ ਭਾਈਰੂਪਾ, ਸਤਪਾਲ ਭੂੰਦੜ, ਸਵਰਨ ਬੁਰਜ ਲੱਧਾ, ਕਾਕਾ ਐਮ ਸੀ, ਰਮੇਸ਼ ਗÏਤਮ, ਲਵਲੀ ਰਾਮਪੁਰਾ, ਭੂਸ਼ਨ ਕੁਮਾਰ, ਸੰਦੀਪ ਭਾਈਰੂਪਾ, ਲਖਵਿੰਦਰ ਸਿੰਘ, ਮੰਦਰ ਸਿੰਘ ਕੋਇਰ ਸਿੰਘ ਵਾਲਾ, ਸੁਰਿੰਦਰ ਗਰਗ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਅਤੇ ਵੱਡੀ ਗਿਣਤੀ 'ਚ ਭਾਜਪਾਈ ਤੇ ਸ਼ਹਿਰ ਵਾਸੀ ਏਕਤਾ ਮਾਰਚ 'ਚ ਸ਼ਾਮਿਲ ਹੋਏ¢