07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 'ਪੰਜਾਬ ਦਿਵਸ' ਨੂੰ ਸਮਰਪਿਤ ਗਤੀਵਿਧੀਆਂ ਕਰਵਾਈਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025

ਬਠਿੰਡਾ, 2 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਪੰਜਾਬੀ ਵਿਭਾਗ ਵਲੋਂ ਪੰਜਾਬ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਅਤੇ ਵਿਦਿਆਰਥੀ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ¢ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਦੀ ਅਗਵਾਈ ਵਿਚ ਹੋਏ ਇਨ੍ਹਾਂ ਪ੍ਰੋਗਰਾਮਾਂ ਵਿਚ ਪੰਜਾਬੀ ਦੇ ਪ੍ਰਬੁੱਧ ਭਾਸ਼ਾ ਵਿਗਿਆਨੀ ਪ੍ਰੋ. ਪਰਮਜੀਤ ਸਿੰਘ ਢੀਂਗਰਾ ਨੇ 'ਪੰਜਾਬ ਦੀ ਗਿਆਨ ਪਰੰਪਰਾ ਅਤੇ ਪੰਜਾਬੀ ਭਾਸ਼ਾ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਿੱਤਾ ਜਦੋਂ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਗੀਤ, ਕਵਿਤਾ, ਭਾਸ਼ਣ ਆਦਿ ਪੇਸ਼ਕਾਰੀਆਂ ਰਾਹੀਂ ਆਪਣੀ ਸ਼ਮੂਲੀਅਤ ਕੀਤੀ¢ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਮੁਕਤਸਰ ਦੇ ਸਾਬਕਾ ਪ੍ਰੋਫ਼ੈਸਰ ਅਤੇ ਡਾਇਰੈਕਟਰ ਡਾ. ਪਰਮਜੀਤ ਸਿੰਘ ਢੀਂਗਰਾ ਨੇ ਆਨਲਾਈਨ ਮਾਧਿਅਮ ਰਾਹੀਂ ਸਰੋਤਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਗਿਆਨ ਲੋਕਾਂ ਦੀ ਜ਼ਿੰਦਗੀ ਦੇ ਅਨੁਭਵਾਂ 'ਚੋਂ ਪੈਦਾ ਹੁੰਦਾ ਹੈ¢ ਯੁੱਗਾਂ ਦੇ ਬਦਲਣ ਨਾਲ ਭਾਸ਼ਾ ਅਤੇ ਗਿਆਨ ਦੀਆਂ ਪਰੰਪਰਾਵਾਂ ਵਿਚ ਆਈਆਂ ਤਬਦੀਲੀਆਂ ਦੇ ਬਾਵਜੂਦ ਇਹ ਆਪਣੀ ਬੁਨਿਆਦ ਨਾਲ ਜੁੜੀਆਂ ਰਹਿੰਦੀਆਂ ਹਨ¢ ਪ੍ਰੋ. ਢੀਂਗਰਾ ਨੇ ਵੈਦਿਕ ਨੂੰ ਪੰਜਾਬੀ ਦੀ ਪੁਰਾਤਨ ਭਾਸ਼ਾ ਦੱਸਦਿਆਂ ਕਿਹਾ ਕਿ ਵੈਦਿਕ ਸ਼ਬਦਾਵਲੀ ਅਤੇ ਲਿੰਗਕ ਸ਼੍ਰੇਣੀਆਂ ਸਬੰਧੀ ਕਈ ਵਿਸ਼ੇਸ਼ਤਾਵਾਂ ਕੇਵਲ ਪੰਜਾਬੀ ਵਿਚ ਮਿਲਦੀਆਂ ਹਨ¢ ਪੰਜਾਬੀ ਭਾਸ਼ਾ ਨੂੰ ਭਾਵੇਂ ਰਾਜਸੀ ਸਰਪ੍ਰਸਤੀ ਨਹੀਂ ਪ੍ਰਾਪਤ ਹੋਈ, ਪਰ ਇਸ ਦੀ ਲੌਕਿਕ ਸਰਪ੍ਰਸਤੀ ਨੇ ਪੰਜਾਬੀ ਨੂੰ ਕਲਾਸੀਕਲ ਭਾਸ਼ਾ ਨਾਲੋਂ ਵਧੇਰੇ ਮਹੱਤਵਪੂਰਨ ਬਣਾ ਦਿੱਤਾ ਹੈ¢ ਵਰਤਮਾਨ ਦੀ ਗੱਲ ਕਰਦਿਆਂ ਉਨ੍ਹਾਂ ਪੰਜਾਬੀ ਭਾਸ਼ਾ ਵਿਚ ਨਵੀਂ ਸ਼ਬਦਾਵਲੀ ਦੇ ਆਗਮਨ ਨੂੰ ਨਵੇਂ ਗਿਆਨ ਦੀ ਸਿਰਜਣਾ ਲਈ ਮਹੱਤਵਪੂਰਨ ਦੱਸਿਆ ਅਤੇ ਆਸ ਪ੍ਰਗਟਾਈ ਕਿ ਏ.ਆਈ. ਅਤੇ ਸੂਚਨਾ ਤਕਨਾਲੋਜੀ ਦੇ ਤੇਜ਼ ਵਿਕਾਸ ਤੋਂ ਆਸ ਬੱਝੀ ਹੈ ਕਿ ਹੜੱਪਾ ਸਭਿਅਤਾ ਦੇ ਅਣਸੁਲਝੇ ਪੱਖਾਂ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ¢ ਪੰਜਾਬ ਦਿਵਸ ਨੂੰ ਸਮਰਪਿਤ ਦੂਸਰੇ ਪ੍ਰੋਗਰਾਮ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਵਿਦਿਆਰਥੀਆਂ ਦੁਆਰਾ ਗੀਤ, ਕਵਿਤਾ, ਭਾਸ਼ਣ ਆਦਿ ਪੇਸ਼ ਕੀਤੇ ਗਏ | ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਰਦਾਰ ਪਟੇਲ ਜੈਅੰਤੀ 'ਤੇ ਸੋਢੀ ਤੇ ਮਲੂਕਾ ਦੀ ਅਗਵਾਈ ਹੇਠ ਭਾਜਪਾ ਵਲੋਂ ਏਕਤਾ ਮਾਰਚ <br/> ਅਗਲੀ ਖ਼ਬਰ ਪੰਜਾਬੀਓ ਪੰਜਾਬ ਯੂਨੀਵਰਸਿਟੀ ਪੂਰਨ ਰੂਪ ਵਿਚ ਤੁਹਾਡੇ ਤੋਂ ਖੋਹ ਲਈ-ਗਿੱਲ ਪੱਤੀ <br/>
Ad Position 24