ਮਹਿਰਾਜ, 2 ਨਵੰਬਰ (ਸੁਖਪਾਲ ਮਹਿਰਾਜ)-ਵੈਟਨਰੀ ਡਾ. ਅੰਕਿਤਾ ਤਿਵਾਰੀ ਦੀ ਯਾਦ ਨੂੰ ਸਮਰਪਿਤ ਸਮਾਗਮ ਆਂਗਣਵਾੜੀ ਸੈਂਟਰ 311 ਮਹਿਰਾਜ ਵਿਖੇ ਕਰਵਾਇਆ ਗਿਆ ਜਿਸ ਵਿਚ ਨੰਨ੍ਹੇ ਮੁੰਨੇ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ ਗਈਆਂ | ਵੈਟਨਰੀ ਡਾ. ਅੰਕਿਤਾ ਤਿਵਾਰੀ ਜਾਨਵਰਾਂ ਤੇ ਪੰਛੀਆਂ ਨਾਲ ਬੇਹੱਦ ਪਿਆਰ ਕਰਦੇ ਸਨ | ਇਸ ਮੌਕੇ ਉਨ੍ਹਾਂ ਦੇ ਮਾਤਾ-ਪਿਤਾ ਸੇਵਾਮੁਕਤ ਆਰਮੀ ਮੈਡੀਕਲ ਅਫ਼ਸਰ ਸਿੱਧਤ ਕੁਮਾਰ ਤਿਵਾਰੀ ਅਤੇ ਸ਼ਕੁੰਤਲਾ ਤਿਵਾਰੀ (ਅਧਿਆਪਕਾ, ਆਰਮੀ ਪਬਲਿਕ ਸਕੂਲ, ਬਠਿੰਡਾ) ਨੇ ਬੱਚਿਆਂ ਵਿਚ ਸਮਾਨ ਵੰਡਦਿਆਂ ਡਾ. ਅੰਕਿਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ | ਬਲਾਕ ਪ੍ਰਧਾਨ ਸਰਬਜੀਤ ਕੌਰ ਮਹਿਰਾਜ ਨੇ ਸਮੁੱਚੀਆਂ ਵਰਕਰਾਂ ਤੇ ਹੈਲਪਰਾਂ ਦੀ ਤਰਫੋਂ ਤਿਵਾਰੀ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਡਾ. ਤਿਵਾਰੀ ਦੀ ਪ੍ਰੇਰਣਾ ਸਮਾਜਿਕ ਸੇਵਾ ਲਈ ਹਮੇਸ਼ਾ ਜੀਵੰਤ ਰਹੇਗੀ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |