07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭੀਖੀ ਦੇ ਦੁਕਾਨਦਾਰਾਂ ਨੂੰ ਚੋਰਾਂ ਦਾ ਡਰ ਸਤਾਉਣ ਲੱਗਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਭੀਖੀ, 2 ਨਵੰਬਰ (ਬਲਕਾਰ ਸਿੰਘ ਸਹੋਤਾ)-ਨਗਰ ਦੇ ਮੁੱਖ ਬਾਜ਼ਾਰਾਂ ਵਿਚ ਪਿਛਲੇ ਕਈ ਦਿਨਾਂ ਤੋਂ ਦੁਕਾਨਾਂ ਦੇ ਲਗਾਤਾਰ ਜਿੰਦਰੇ ਟੁੱਟ ਰਹੇ ਹਨ | ਜਿੱਥੇ ਦੁਕਾਨਦਾਰ ਦਹਿਸ਼ਤ ਵਿਚ ਹਨ ਉੱਥੇ ਉਨ੍ਹਾਂ ਦੀ ਚਾਰਾਜੋਈ ਸੁਣਨ ਲਈ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ | ਬੀਤੀ ਰਾਤ ਸ਼ਹਿਰ ਦੇ ਰਾਜ ਮਾਰਗ 'ਤੇ ਸਥਿਤ ਸ਼ਿਵਾ ਪੈਸਟੀਸਾਈਡ ਦੁਕਾਨ ਦੇ ਜਿੰਦਰੇ ਤੋੜ ਕੇ ਕਾਊਾਟਰ 'ਚ ਪਈ ਨਕਦੀ ਚੋਰੀ ਕਰ ਲਈ ਗਈ | ਉੱਧਰ ਕੁਝ ਦਿਨ ਪਹਿਲਾਂ ਇਸੇ ਸੜਕ 'ਤੇ ਹੀ ਇਕ ਕਰਿਆਨੇ ਦੀ ਦੁਕਾਨ ਅਤੇ ਇਕ ਖਲ਼ ਫੀਡ ਦੀ ਦੁਕਾਨ ਦੇ ਜਿੰਦਰੇ ਭੰਨ ਕੇ ਵੀ ਚੋਰੀ ਕਰ ਲਈ ਸੀ | ਅੱਜ ਹੋਈ ਚੋਰੀ ਤੋਂ ਦੁਖੀ ਦੁਕਾਨਦਾਰ ਮੋਨੂੰ ਸਿੰਗਲਾ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਦੁਕਾਨ ਦਾ ਜਿੰਦਰਾ ਤੋੜ ਕੇ ਚੋਰ 12 ਹਜ਼ਾਰ ਰੁਪਏ ਦੇ ਲਗਪਗ ਨਕਦੀ ਚੋਰੀ ਕਰਕੇ ਲੈ ਗਏ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਕਾਰਵਾਈ ਕਰੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਵੇ | ਉੱਧਰ ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਨੂੰ ਕਾਬੂ ਕਰਨ ਲਈ ਭੀਖੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਡਾ. ਅੰਕਿਤਾ ਤਿਵਾਰੀ ਦੀ ਯਾਦ 'ਚ ਬੱਚਿਆਂ ਨੂੰ ਕਾਪੀਆਂ ਤੇ ਪੈਨਸਲਾਂ ਵੰਡੀਆਂ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਪੰਜਾਬ ਦੀ ਰਾਜਨੀਤੀ ਤੈਅ ਕਰੇਗੀ-ਗੁਰਪ੍ਰੀਤ ਸਿੰਘ ਮਲੂਕਾ <br/>
Ad Position 24