09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਨਾਤਨ ਵਰਲਡ ਆਰਚਰੀ ਫਾਊਾਡੇਸ਼ਨ ਦੇ ਤੀਰ-ਅੰਦਾਜ਼ਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਬਰਾਉਂਜ਼ ਮੈਡਲ ਜਿੱਤੇ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੂਨਕ, 2 ਨਵੰਬਰ (ਪ੍ਰਵੀਨ ਮਦਾਨ)-ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ਵਿਚ ਚੱਲ ਰਹੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਸ 2025 ਤੀਰ-ਅੰਦਾਜ਼ੀ ਮੁਕਾਬਲਿਆਂ ਵਿਚ ਸਨਾਤਨ ਵਰਲਡ ਆਰਚਰੀ ਫਾਊਾਡੇਸ਼ਨ ਮੂਨਕ ਦੇ ਖਿਡਾਰੀਆਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਤਿੰਨ ਬਰਾਉਜ਼ ਮੈਡਲ ਜਿੱਤੇ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੰਡੀਅਨ ਰਾਊਾਡ ਮੁਕਾਬਲਿਆਂ ਵਿਚ ਖੇਡਦੇ ਹੋਏ ਪਿ੍ਥੀ ਸੈਣੀ ਵਲੋਂ ਇੱਕ ਬਰਾਉਜ ਮੈਡਲ, ਇੰਡੀਅਨ ਮਿਕਸ ਟੀਮ ਇਵੈਂਟ ਵਿਚ ਗਗਨਦੀਪ ਕੌਰ ਚੂਲੜ ਵਲੋਂ ਆਪਣੀ ਖੇਡ ਦਾ ਲੋਹਾ ਮਨਵਾਉਂਦੇ ਹੋਏ ਦੋ ਬਰਾਉਨਜ ਮੈਡਲ ਜਿੱਤੇ | ਇਸ ਖੇਡ ਮਹਾਂਕੁੰਭ ਵਿਚ ਤਕਰੀਬਨ 2500 ਤੀਰ-ਅੰਦਾਜ਼ਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਭਾਰਤ ਵਿਚੋਂ ਤਕਰੀਬਨ 350 ਯੂਨੀਵਰਸਿਟੀਆਂ ਨੇ ਇਸ ਖੇਡ ਮੁਕਾਬਲਿਆਂ 'ਚ ਹਿੱਸਾ ਲਿਆ | ਸੰਸਥਾ ਦੇ ਚੇਅਰਮੈਨ ਅਤੇ ਕੋਚ ਵਿਕਰਮ ਸੈਣੀ ਨੇ ਮੈਡਲ ਜਿੱਤਣ 'ਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਤਰੱਕੀ ਕਰਨ ਅਤੇ ਦੂਜੇ ਬੱਚਿਆਂ ਨੂੰ ਖੇਡ ਨਾਲ ਜੋੜਨ ਦਾ ਸੁਨੇਹਾ ਦਿੱਤਾ | ਮੂਨਕ ਪਹੁੰਚਣ 'ਤੇ ਬੱਚਿਆਂ ਦਾ ਕੋਚ ਵਲੋਂ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਰਾਹੀਂ ਕਾਰ ਸੇਵਾ ਫਾਊਾਡੇਸ਼ਨ ਵਲੋਂ ਹਜ਼ਰਤ ਹਲੀਮਾ ਹਸਪਤਾਲ ਨੂੰ ਡਾਇਲਸਿਸ ਮਸ਼ੀਨ ਭੇਟ ਅਗਲੀ ਖ਼ਬਰ ਐੱਮ.ਐੱਲ.ਜੀ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
Ad Position 24