ਮਲੇਰਕੋਟਲਾ, 2 ਨਵੰਬਰ (ਪਾਰਸ ਜੈਨ ਮਨਜਿੰਦਰ ਸਿੰਘ ਸਰੋਦ)-ਅੰਤਰਰਾਸ਼ਟਰੀ ਪੱਧਰ ਤੇ ਮਾਨਵਤਾ ਦੀ ਸੇਵਾ ਵਿਚ ਬੀਤੇ 17 ਸਾਲਾਂ ਤੋਂ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਕਾਰ ਸੇਵਾ ਫਾਊਾਡੇਸ਼ਨ ਵਲੋਂ ਰੋਟਰੀ ਕਲੱਬ ਮਲੇਰਕੋਟਲਾ ਰਾਹੀਂ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਨੂੰ ਡਾਇਲੈਸਿਸ ਮਸ਼ੀਨ ਭੇਟ ਕੀਤੀ ਗਈ | ਇਸ ਮੌਕੇ ਤੇ ਬੋਲਦਿਆਂ ਐਡਵੋਕੇਟ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਐਨ ਜੀ ਓ ਸਰਦਾਰਨੀ ਧਨੋ ਸਿੰਘ ਦੁਆਰਾ ਆਪਣੇ ਪਤੀ ਚੰਨੀ ਸਿੰਘ, ਪੁੱਤਰੀ ਮੋਨਾ ਸਿੰਘ ਅਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ | ਸਮਾਜ ਸੇਵਾ ਦੇ ਨਾਲ ਨਾਲ ਇਹ ਸੰਸਥਾ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਲਈ ਵੀ ਉਪਰਾਲੇ ਕਰਦੀ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਸੰਸਥਾ ਸਮਾਜ ਸੇਵਾ ਵਿਚ ਰੋਟਰੀ ਕਲੱਬ ਮਲੇਰਕੋਟਲਾ ਦਾ ਸਹਿਯੋਗ ਕਰਦੀ ਰਹੇਗੀ | ਪੀ ਡੀ ਜੀ ਸ੍ਰੀ ਅਮਜਦ ਅਲੀ ਨੇ ਐਨ ਆਰ ਆਈ ਚੰਨੀ ਸਿੰਘ ਦੇ ਪਰਿਵਾਰ ਦੇ ਪੰਜਾਬ ਨਾਲ, ਵਿਸ਼ੇਸ਼ ਕਰ ਕੇ ਮਲੇਰਕੋਟਲਾ ਨਾਲ ਲਗਾਓ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਭਾਵੇਂ ਧਨੋ ਸਿੰਘ ਜਾਂ ਚੰਨੀ ਸਿੰਘ ਆਪਣੇ ਰੁਝੇਵਿਆਂ ਕਾਰਨ ਅੱਜ ਦੇ ਇਸ ਸਮਾਗਮ ਵਿਚ ਨਹੀਂ ਪਹੁੰਚ ਸਕੇ ਪਰ ਉਨ੍ਹਾਂ ਨੇ ਆਪਣੀਆਂ ਸ਼ੁੱਭ ਇੱਛਾਵਾਂ ਜ਼ਰੂਰ ਭੇਜੀਆਂ ਹਨ | ਉਨ੍ਹਾਂ ਦੱਸਿਆ ਕਿ ਚੰਨੀ ਸਿੰਘ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਸਦਕਾ ਇੰਗਲੈਂਡ ਦੀ ਮਹਾਰਾਣੀ ਅਲਿਜਾਬੈਥ ਵੱਲੋਂ ਵਕਾਰੀ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ | ਡਾਕਟਰ ਮੁਹੰਮਦ ਸ਼ਬੀਰ ਨੇ ਦੱਸਿਆ ਕਿ ਕਾਰ ਸੇਵਾ ਫਾਊਾਡੇਸ਼ਨ ਵੱਲੋਂ ਡਾਇਲੈਸਿਸ ਮਸ਼ੀਨ ਭੇਟ ਕਰਨ ਨਾਲ ਮਰੀਜ਼ਾਂ ਨੂੰ ਰਾਹਤ ਮਿਲੇਗੀ | ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਚੰਨੀ ਸਿੰਘ ਦੇ ਪਰਿਵਾਰ ਦਾ ਡਾਇਲੈਸਿਸ ਮਸ਼ੀਨ ਭੇਂਟ ਕਰਨ ਲਈ ਧੰਨਵਾਦ ਕੀਤਾ | ਡਾਕਟਰ ਅਵਿਨਾਸ਼ ਜਿੰਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਜ਼ਰਤ ਹਲੀਮਾ ਹਸਪਤਾਲ ਵਿਚ ਉੱਚ ਕਿਸਮ ਦੀਆਂ ਸੇਵਾਵਾਂ ਬਹੁਤ ਹੀ ਘੱਟ ਰੇਟਾਂ 'ਤੇ ਉਪਲਬਧ ਕਰਾਈਆਂ ਜਾ ਰਹੀਆਂ ਹਨ | ਮੰਚ ਦਾ ਸੰਚਾਲਨ ਰੋਟਰੀ ਕਲੱਬ ਦੇ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਨੇ ਕੀਤਾ | ਇਸ ਮੌਕੇ ਤੇ ਡਾਕਟਰ ਮਰੀਅਮ ਮੈਨੇਜਰ ਕੰਮ ਐਮਰਜੈਂਸੀ ਮੈਡੀਕਲ ਅਫ਼ਸਰ, ਡਾਕਟਰ ਅਨਵਰ ਭਸੌੜ ਮੈਂਬਰ ਪੰਜਾਬ ਵਕਫ਼ ਬੋਰਡ, ਪੀ ਡੀ ਐਸ ਮੁਹੰਮਦ ਰਫੀਕ, ਬੀ ਐਸ ਭਾਟੀਆ, ਮੁਹੰਮਦ ਨਸੀਮ ਐਮ ਸੀ, ਤਾਹਿਰ ਰਾਣਾ, ਮੁਹੰਮਦ ਬਸ਼ੀਰ, ਨਿਸਾਰ ਅਹਿਮਦ ਥਿੰਦ, ਪਿ੍ੰਸੀਪਲ ਅਸਰਾਰ ਨਿਜਾਮੀ, ਮੁਹੰਮਦ ਨਾਸਰ ਆਜਾਦ, ਮੁਹੰਮਦ ਮਨੀਸ਼ ਅਤੇ ਅਬਦੁਲ ਗਫਾਰ ਵੀ ਹਾਜ਼ਰ ਸਨ |