25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ <br/>

Ad Position 21
No active advertisement
ਅਜੀਤ ਡੈਸਕ 05-06-2025
ਪੰਚਕੂਲਾ, 4 ਜੂਨ (ਕਪਿਲ)-ਪੰਚਕੂਲਾ ਦੇ ਸੈਕਟਰ-26 ਵੱਲ ਜਾ ਰਹੀ ਇਕ ਕਾਰ ਨੂੰ ਟਰੱਕ ਵਲੋਂ ਟੱਕਰ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਟਰੱਕ ਚਾਲਕ ਹਾਦਸੇ ਤੋਂ ਬਾਅਦ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮਾਜਰੀ ਚੌਕ ਉੱਤੇ ਪੰਚਕੂਲਾ ਵਲੋਂ ਸੈਕਟਰ-26 ਨੂੰ ਜਾ ਰਹੇ ਸੇਵਾ-ਮੁਕਤ ਆਈ. ਪੀ. ਐਸ. ਅਧਿਕਾਰੀ ਸੁਲਤਾਨ ਸਿੰਘ ਦੀ ਗੱਡੀ ਨੂੰ ਟਰੱਕ ਵਲੋਂ ਟੱਕਰ ਮਾਰੀ ਗਈ ਹੈ | ਸੁਲਤਾਨ ਸਿੰਘ ਪੰਚਕੂਲਾ ਦੇ ਸੈਕਟਰ-26 'ਚ ਰਹਿੰਦੇ ਹਨ ਅਤੇ ਹਾਦਸੇ ਸਮੇਂ ਉਹ ਆਪਣੇ ਘਰ ਜਾ ਰਹੇ ਸਨ | ਜ਼ਿਕਰਯੋਗ ਹੈ ਕਿ ਘੱਗਰ ਪੁਲ 'ਤੇ ਇਕ ਤੇਜ਼ ਰਫ਼ਤਾਰ ਟਰੱਕ ਨੇ ਸੇਵਾ-ਮੁਕਤ ਆਈ. ਪੀ. ਐਸ. ਸੁਲਤਾਨ ਸਿੰਘ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਸੁਲਤਾਨ ਸਿੰਘ ਦਾ ਵਾਲ-ਵਾਲ ਬਚਾਅ ਹੋ ਗਿਆ | ਹਾਦਸੇ ਦੀ ਸੂਚਨਾ ਮਿਲਣ 'ਤੇ ਡਾਇਲ 112 ਦੀ ਟੀਮ ਅਤੇ ਥਾਣਾ ਚੰਡੀਮੰਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਦੇਸ਼ਰਾਜ ਸੈਣੀ ਮਾਜਰਾ ਕਾਂਗਰਸ ਨੂੰ ਛੱਡ 'ਆਪ' ਦੇ ਹੋਏ ਅਗਲੀ ਖ਼ਬਰ ਜੂਨ '84 ਘੱਲੂਘਾਰੇ ਦਾ ਹੱਡੀਂ ਹੰਢਾਇਆ ਦਰਦ-6 ਜੀਅ ਸ਼ਹੀਦ ਹੋਣ ਬਾਅਦ ਮਾਤਾ ਗੁਰਜੀਤ ਕੌਰ ਨੇ ਆਪਣਾ ਜੀਵਨ ਸ੍ਰੀ ਹਰਿਮੰਦਰ...
Ad Position 24