ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਖੂਨਦਾਨ ਕੈਂਪ 6 ਨੂੰ
ਅਜੀਤ ਡੈਸਕ
04-09-2025
ਮੋਰਿੰਡਾ, 3 ਸਤੰਬਰ (ਤਰਲੋਚਨ ਸਿੰਘ ਕੰਗ)-ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਸ੍ਰੀ ਰਾਮ ਧਰਮਾਰਥ ਟਰੱਸਟ ਮੋਰਿੰਡਾ ਦੇ ਸਹਿਯੋਗ ਨਾਲ ਸ੍ਰੀ ਰਾਮ ਧਰਮਾਰਥ ਟਰੱਸਟ ਗੋਵਰਧਨ ਗਊਸ਼ਾਲਾ ਮੋਰਿੰਡਾ ਵਿਖੇ ਮਿਤੀ 6 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਖੂਨਦਾਨ ਕੈਂਪ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਪ੍ਰਧਾਨ ਜਗਦੀਸ਼ ਵਰਮਾ ਨੇ ਦੱਸਿਆ ਕਿ ਇਹ ਕੈਂਪ ਸਵ. ਰਜਿੰਦਰ ਕੁਮਾਰ ਮਿੱਤਲ ਅਤੇ ਸਵ. ਮਾਮਰਾਜ ਮਿੱਤਲ ਦੀ ਯਾਦ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਖੂਨਦਾਨ ਕੈਂਪ ਬਲੱਡ ਬੈਂਕ ਰੋਪੜ੍ਹ ਅਤੇ ਮੈਡੀਕਲ ਕੈਂਪ ਹੈਲਥਸ਼ਿਓਰ ਹਸਪਤਾਲ ਘੜੂੰਆਂ ਦੀ ਦੇਖ-ਰੇਖ ਹੇਠ ਲਗਾਇਆ ਜਾ ਰਿਹਾ ਹੈ |