30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੁਸਲਿਮ ਭਾਈਚਾਰੇ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 04-09-2025
ਰੂਪਨਗਰ, 3 ਸਤੰਬਰ (ਯਸ਼ਵੰਤ ਬੱਸੀ)-ਰੂਪਨਗਰ ਦੇ ਮੁਸਲਿਮ ਭਾਈਚਾਰੇ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਜਿਸ ਵਿਚ ਮੰਗ ਕੀਤੀ ਗਈ ਕਿ 5 ਸਤੰਬਰ 2025 ਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਉਸ ਦਿਨ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾਈ ਜਾਵੇ | ਇਸਲਾਮ ਧਰਮ ਵਿਚ ਸ਼ਰਾਬ ਪੂਰੀ ਤਰ੍ਹਾਂ ਹਰਾਮ ਮੰਨੀ ਜਾਂਦੀ ਹੈ, ਇਸ ਲਈ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਰੱਖਦੇ ਹੋਏ ਸਰਕਾਰ ਨੂੰ ਇੱਕ ਦਿਨ ਲਈ ਸ਼ਰਾਬਬੰਦੀ ਲਾਗੂ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਜਾਮਾ ਮਸਜਿਦ ਸ਼ੇਖਾਂ ਦੇ ਇਮਾਮ ਸੈਯਦ ਅਜ਼ਹਰ ਹਸਨ, ਬੜੀ ਹਵੇਲੀ ਮੁਸਲਮਾਨ ਭਾਈਚਾਰੇ ਦੇ ਪ੍ਰਧਾਨ ਫਤਹਿ ਖਾਨ, ਕਾਂਗਰਸ ਦੇ ਘਟ ਗਿਣਤੀ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਆਸਿਫ਼, ਬਸ਼ੀਰ ਅਹਿਮਦ, ਇਸਰਾਰ ਅਹਿਮਦ ਅਤੇ ਦਿਲਸ਼ਾਦ ਅਹਿਮਦ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਖੂਨਦਾਨ ਕੈਂਪ 6 ਨੂੰ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਪਿੰਡ 'ਚੋਂ ਫ਼ੰਡ ਇਕੱਠਾ ਕਰ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ-ਕਿਸਾਨ ਯੂਨੀਅਨ <br/>...
Ad Position 24