ਪੁਰਖਾਲੀ, 3 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਬੁਰਜਵਾਲਾ ਦੀਆਂ ਸੰਗਤਾਂ ਵਲੋਂ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਜ਼ਰੂਰੀ ਸਮਾਨ ਭੇਜਿਆ ਗਿਆ | ਇਸ ਸਬੰਧੀ ਸਰਪੰਚ ਮਨਪ੍ਰੀਤ ਕੌਰ, ਸਰਵਜੀਤ ਸਿੰਘ ਅਤੇ ਸਰਪੰਚ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਚ ਹੜ੍ਹਾਂ ਦੀ ਆਈ ਕਰੋਪੀ ਨੂੰ ਲੈ ਕੇ ਨਗਰ ਦੀਆਂ ਸੰਗਤਾਂ ਵਲੋਂ ਜ਼ਰੂਰੀ ਸਮਾਨ ਇਕੱਤਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਾਂਝੇ ਉਪਰਾਲੇ ਦੌਰਾਨ ਹੜ੍ਹ ਪੀੜਤਾਂ ਲਈ 2 ਟਰਾਲੀ ਰਾਸ਼ਨ, 2 ਟਰਾਲੀ ਪਸ਼ੂਆਂ ਲਈ ਅਚਾਰ ਅਤੇ 2 ਟਰਾਲੀ ਤੂੜੀ ਭੇਜੇ ਗਏ | ਉਨ੍ਹਾਂ ਦੱਸਿਆ ਕਿ ਨਗਰ ਦੀਆਂ ਸੰਗਤਾਂ ਵਲੋਂ ਇਸ ਕਾਰਜ ਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ | ਇਸ ਮੌਕੇ ਅਵਤਾਰ ਸਿੰਘ ਸਰਪੰਚ, ਸੋਨੀ, ਤਰਲੋਚਨ ਸਿੰਘ, ਮਨਿੰਦਰ ਸਿੰਘ, ਜਰਨੈਲ ਸਿੰਘ, ਕਾਲਾ ਸਿੰਘ, ਬਲਜੀਤ ਸਿੰਘ, ਬੱਬੂ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ |