31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਰਸਾ ਨਦੀ ਤੇ ਸਤਲੁਜ ਦਰਿਆ ਦੇ ਤੇਜ਼ ਵਹਾਅ ਦੀ ਲਪੇਟ 'ਚ ਆਸਪੁਰ ਸਮੇਤ ਕਈ ਪਿੰਡਾਂ 'ਚ ਫ਼ਸਲ, ਚਾਰਾ ਆਦਿ ਤਬਾਹ <br/>

Ad Position 21
No active advertisement
ਅਜੀਤ ਡੈਸਕ 04-09-2025
ਭਰਤਗੜ੍ਹ, 3 ਸਤੰਬਰ (ਜਸਬੀਰ ਸਿੰਘ ਬਾਵਾ)-ਪਿਛਲੇ ਕਈ ਦਿਨਾਂ ਤੋਂ ਹੋ ਰਹੇ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸਰਸਾ ਨਦੀ ਅਤੇ ਸਤਲੁਜ ਦਰਿਆ ਦਾ ਤੇਜ਼ ਵਹਾਅ ਅੱਜ ਆਸਪੁਰ ਦੇ ਵਸਨੀਕਾਂ ਦੇ ਘਰਾਂ ਤੋਂ ਭਾਵੇਂ ਸੌ ਮੀਟਰ ਦੂਰੀ 'ਤੇ ਹੀ ਰਿਹਾ, ਸੜਕਾਂ ਤੋਂ ਦੋ ਫੁੱਟ ਦੀ ਉਚਾਈ ਤੋਂ ਆਰ-ਪਾਰ ਹੋ ਕੇ ਉਕਤ ਪਿੰਡ ਦੇ ਕਿਸਾਨਾਂ ਦੇ ਨਾਲ-ਨਾਲ ਆਲੋਵਾਲ, ਖਰੋਟਾ, ਹਿੰਮਤਪੁਰਾ, ਕਿੰਮਤਪੁਰਾ, ਕੋਟਬਾਲਾ, ਮਾਜਰੀ ਗੁੱਜਰਾਂ, ਰਣਜੀਤਪੁਰਾ, ਤਰਫ ਮਾਜਰੀ, ਅਵਾਨਕੋਟ ਆਦਿ ਦੀ ਉਪਜਾਊ ਜ਼ਮੀਨ 'ਚ ਹਜ਼ਾਰ ਏਕੜ ਰਕਬੇ 'ਚ ਹਰ ਤਰ੍ਹਾਂ ਦੀ ਫ਼ਸਲ ਪਸ਼ੂਆਂ ਦਾ ਚਾਰਾ ਤਾਂ ਤਬਾਹ ਕਰ ਹੀ ਰਿਹਾ ਹੈ, ਸਗੋਂ ਉਕਤ ਰਕਬੇ 'ਚ ਬਿਜਲਈ ਮੋਟਰਾਂ, ਪੱਖਿਆਂ ਅਤੇ ਇੰਜਣਾਂ ਨੂੰ ਵੀ ਨੁਕਸਾਨ ਕਰ ਰਿਹਾ ਹੈ | ਸ਼ਾਮੀਂ ਤੇਜ਼ ਵਹਾਅ ਦੇ ਘਟਣ ਮਗਰੋਂ ਪਿੰਡ ਦੀ ਸੜਕ 'ਤੇ ਆਸਪੁਰ ਦੇ ਕਿਸਾਨਾਂ 'ਚ ਫ਼ੌਜੀ ਧਰਮਪਾਲ ਸਿੰਘ, ਜਗਤਾਰ ਸਿੰਘ ਸੈਣੀ ਅਤੇ ਹੋਰਨਾਂ ਨੇ ਕਿਹਾ ਉਕਤ ਕੁਦਰਤੀ ਆਫ਼ਤ ਨਾਲ ਇਸ ਵਾਰ 1988, 2019, 2023, 2024 ਵਰਗਾ ਨੁਕਸਾਨ ਹੋ ਰਿਹਾ ਹੈ, ਭਾਵੇਂ ਕਿ ਇਸ ਵਿਚ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦਾ ਕਸੂਰ ਨਹੀਂ ਹੈ, ਇਨ੍ਹਾਂ ਕੁਦਰਤੀ ਆਫ਼ਤਾਂ ਨਾਲ ਭਵਿੱਖ 'ਚ ਵੀ ਅਜਿਹੇ ਨੁਕਸਾਨ ਹੁੰਦੇ ਰਹਿਣਗੇ, ਸੂਬੇ ਦੀ ਮੌਜੂਦਾ ਸਰਕਾਰ ਨੂੰ ਇਸ ਵਾਰ ਚਾਹੀਦਾ ਹੈ ਕਿ ਕੇਂਦਰ ਸਰਕਾਰ ਦੀ ਮਨਜੂਰੀ ਲੈਕੇ ਸਰਸਾ ਨਦੀ ਦੇ ਦੋਵੇਂ ਕਿਨਾਰਿਆਂ ਨੂੰ ਸਤਲੁਜ ਦਰਿਆ ਤੱਕ ਮਜ਼ਬੂਤ ਕਰਵਾਉਣ, ਭਰਤਗੜ੍ਹ ਵਲੋਂ ਆ ਰਹੇ ਬਰਸਾਤੀ ਵਹਾਅ ਦੀ ਨਿਕਾਸੀ ਲਈ ਭਰਤਗੜ੍ਹ, ਹਿੰਮਤਪੁਰਾ ਸਾਈਫਨ ਤੋਂ ਨਿਕਾਸੀ ਲਈ ਪੱਕੇ ਨਾਲਿਆਂ ਦੀ ਉਸਾਰੀ ਕਰਵਾਵੇ ਤਾਂ ਕਿ ਉਕਤ ਪਿੰਡਾਂ ਦੇ ਕਿਸਾਨ ਆਪਣੀ ਉਪਜਾਊ ਜ਼ਮੀਨ 'ਚ ਫ਼ਸਲਾਂ ਦੀ ਪੈਦਾਵਾਰ ਕਰਕੇ ਆਰਥਿਕ ਮੰਦਹਾਲੀ ਤੋਂ ਬਚ ਸਕਣ | ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਨੁੱਖੀ ਇਹਤਿਆਤ ਵਜੋਂ ਸਾਡੇ ਪਿੰਡ 'ਚ ਕਿਸ਼ਤੀ ਮੁਹੱਈਆ ਕਰ ਦਿੱਤੀ ਹੈ, ਹੁਣ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਸਾਡੇ ਪਸ਼ੂਆਂ ਲਈ ਹਰੇ ਚਾਰੇ ਦੀ ਲੋੜ ਹੈ, ਨੁਮਾਇੰਦੇ ਅੱਗੇ ਆਉਣ |

Ad Position 22
No active advertisement
ਪਿਛਲੀ ਖ਼ਬਰ ਬੁਰਜਵਾਲਾ ਦੀਆਂ ਸੰਗਤਾਂ ਵਲੋਂ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਜ਼ਰੂਰੀ ਸਾਮਾਨ ਭੇਜਿਆ <br/> ਅਗਲੀ ਖ਼ਬਰ ਹੜ੍ਹ ਦੇ ਹਲਾਤ 'ਚ ਨੌਜਵਾਨ ਪੀੜਤ ਲੋਕਾਂ ਦਾ ਵੱਡਾ ਸਹਾਰਾ ਤੇ ਮਿਸਾਲ ਬਣ ਕੇ ਸਾਹਮਣੇ ਆ ਰਹੇ ਹਨ <br/>
Ad Position 24