31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਮਾਜ ਸੇਵੀ ਸੰਸਥਾਵਾਂ ਵਲੋਂ ਹੜ੍ਹ-ਪੀੜਤਾਂ ਦੀ ਸਹਾਇਤਾ ਲਈ ਅਪੀਲ <br/>

Ad Position 21
No active advertisement
ਅਜੀਤ ਡੈਸਕ 04-09-2025
ਸ੍ਰੀ ਚਮਕੌਰ ਸਾਹਿਬ, 3 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿਖੇ, ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ, ਸ੍ਰੀ ਚਮਕੌਰ ਸਾਹਿਬ ਦੀਆਂ ਸਮਾਜ-ਸੇਵੀ ਸੰਸਥਾਵਾਂ ਦੀ ਮੀਟਿੰਗ ਦੌਰਾਨ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ, ਸਹਾਰਾ ਸੇਵਾ ਸੁਸਾਇਟੀ, ਆਦਰਸ਼ ਉਪਕਾਰੀ ਟਰੱਸਟ ਅਤੇ ਉਪਕਾਰ ਸੇਵਾ ਸੁਸਾਇਟੀ ਦੇ ਆਗੂਆਂ ਨੇ, ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਫ਼ੈਸਲਾ ਲਿਆ | ਇਸ ਮੌਕੇ 'ਤੇ ਪੰਜਾਬੀ ਫਿਲਮ-ਜਗਤ ਦੀ ਪ੍ਰਸਿੱਧ ਅਦਾਕਾਰ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਅਮਨਦੀਪ ਸਿੰਘ ਮਾਂਗਟ, ਸਵਰਨ ਸਿੰਘ ਭੰਗੂ, ਪਿੰਡ ਬਸੀ ਗੁੱਜਰਾਂ ਦੇ ਸਰਪੰਚ ਵਿਜੈ ਕੁਮਾਰ, ਬਲਦੇਵ ਸਿੰਘ ਹਾਫਿਜ਼ਾਬਾਦ ਨੇ ਸਾਂਝੇ ਦੌਰ 'ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ, ਕਿ ਉਹ ਹੜ੍ਹ-ਪੀੜਤਾਂ ਲਈ, ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਰੂਪ ਵਿਚ, ਵੱਧ ਤੋਂ ਵੱਧ ਸਹਾਇਤਾ ਭੇਜਣ | ਵਸਤਾਂ ਇਕੱਠੀਆਂ ਕਰਨ ਲਈ, ਕੰਗ ਯਾਦਗਾਰੀ ਸਕੂਲ ਬਸੀ ਗੁੱਜਰਾਂ ਅਤੇ ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਦੇ ਲੋਕਾਂ ਲਈ, ਬੱਸ ਸਟੈਂਡ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ, ਮਾਂਗਟ ਮੋਟਰ ਸਾਈਕਲ ਏਜੰਸੀ, ਥਾਵਾਂ ਨਿਰਧਾਰਿਤ ਕੀਤੀਆਂ ਗਈਆਂ | ਇਸ ਮੌਕੇ 'ਤੇ 'ਖ਼ਾਲਸਾ ਏਡ ਇੰਟਰਨੈਸ਼ਨਲ' ਦੇ ਨੁਮਾਇੰਦੇ ਰਮਨਦੀਪ ਸਿੰਘ ਜਟਾਣਾ ਨੇ ਕਿਹਾ, ਕਿ ਇਲਾਕੇ ਦੇ ਲੋਕਾਂ ਵਲੋਂ ਭੇਜੀ ਗਈ ਸਹਾਇਤਾ, ਵਿਧੀਵਤ ਢੰਗ ਨਾਲ, ਲੋੜਵੰਦਾਂ ਤੱਕ ਪਹੁੰਚਾਈ ਜਾਵੇਗੀ | ਉਕਤ ਤੋਂ ਇਲਾਵਾ ਸਕੂਲ ਮੁਖੀਆਂ ਅਮਨਦੀਪ ਕੌਰ ਅਤੇ ਕਰਨਜੋਤ ਕੌਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ, ਕਿ ਉਹ ਸਾਡੇ ਕੋਲ ਪਾਣੀ ਦੀਆਂ ਬੋਤਲਾਂ, ਦਾਲਾਂ, ਮਸਾਲੇ, ਸਰੋਂ੍ਹ ਦਾ ਤੇਲ, ਦੰਦਾਂ ਦੇ ਬੁਰਸ਼, ਪੇਸਟ, ਮੱਛਰਦਾਨੀਆਂ, ਤਰਪਾਲਾਂ, ਔਡੋਮੌਸ, ਸੁੱਕਾ-ਦੁੱਧ, ਨਮਕ, ਚਾਵਲ ਅਤੇ ਮਨੁੱਖੀ ਵਰਤੋਂ ਦਾ ਕੋਈ ਵੀ ਸਮਾਨ ਭੇਜਣ | ਦੱਸਿਆ ਗਿਆ ਕਿ ਇਸ ਸਾਰੇ ਸਮਾਨ ਨੂੰ , 'ਖ਼ਾਲਸਾ ਏਡ ਇੰਟਰਨੈਸ਼ਨਲ' ਦੇ ਨਿਰਦੇਸ਼ਾਂ ਅਨੁਸਾਰ, ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ | ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਇਸ ਸੇਵਾ ਦਾ ਹਿੱਸਾ ਬਣਨ ਲਈ ਕਿਹਾ ਗਿਆ | ਇਸ ਸਮੇਂ ਮੇਜ਼ਬਾਨ ਸੰਸਥਾਵਾਂ ਦੇ ਮੁਖੀਆਂ ਨੇ ਫ਼ੈਸਲਾ ਲਿਆ, ਕਿ ਉਹ ਆਪਣੀਆਂ ਸੰਸਥਾਵਾਂ ਵਲੋਂ, ਵਸਤਾਂ ਤੋਂ ਇਲਾਵਾ, ਇੱਕ ਲੱਖ ਰੁਪਿਆ ਨਕਦ, ਇਸ ਸੇਵਾ ਵਿਚ ਸ਼ਾਮਲ ਕਰ ਰਹੇ ਹਨ | ਇਸ ਮੌਕੇ 'ਤੇ ਪਰਮਜੀਤ ਸਿੰਘ ਖੇੜੀ ਸਲਾਬਤਪੁਰ, ਚੌਧਰੀ ਤੀਰਥ ਰਾਮ, ਜਸਪਾਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਕੌਰ, ਨਵਜੋਤ ਕੌਰ, ਇੰਦਰਜੀਤ ਕੌਰ, ਬਲਵਿੰਦਰ ਸਿੰਘ, ਕਿਰਨਜੀਤ ਕੌਰ, ਮਿਸਤਰੀ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ 6 ਐੱਸ.ਡੀ.ਓ, 10 ਜੇ.ਈ ਅਤੇ 375 ਨਿਗਮ ਸਫ਼ਾਈ ਕਰਮਚਾਰੀਆਂ ਨੇ ਸੰਭਾਲੀ ਸ਼ਹਿਰ ਨੂੰ ਸੁਥਰਾ ਕਰਨ ਦੀ ਕਮਾਨ <br/> ਅਗਲੀ ਖ਼ਬਰ ਭਾਖੜਾ ਨਹਿਰ ਦੀਆਂ ਸਲੈਬਾਂ ਧਸਣ ਦਾ ਸਿਲਸਿਲਾ ਜਾਰੀ <br/>
Ad Position 24