31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਖੜਾ ਨਹਿਰ ਦੀਆਂ ਸਲੈਬਾਂ ਧਸਣ ਦਾ ਸਿਲਸਿਲਾ ਜਾਰੀ <br/>

Ad Position 21
No active advertisement
ਅਜੀਤ ਡੈਸਕ 04-09-2025
ਬੂੰਗਾ ਸਾਹਿਬ/ਕੀਰਤਪੁਰ ਸਾਹਿਬ, 3 ਸਤੰਬਰ (ਸੁਖਚੈਨ ਸਿੰਘ ਰਾਣਾ, ਬੀਰ ਅੰਮਿ੍ਤਪਾਲ ਸਿੰਘ ਸੰਨੀ)-ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਹਾਲਤ ਨਾਜ਼ੁਕ ਬਣੇ ਹੋਏ ਹਨ | ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਪਿਛਲੇ ਕਈ ਦਿਨਾਂ ਤੋਂ ਕਈ ਕਈ ਫੁੱਟ ਗੇਟ ਖੋਲ ਕੇ ਪਾਣੀ ਦੀ ਨਿਕਾਸੀ ਨਹਿਰਾਂ ਅਤੇ ਸਤਲੁਜ ਦਰਿਆ ਵਿਚ ਕੀਤੀ ਜਾ ਰਹੀ ਹੈ | ਜਿੱਥੇ ਪਹਿਲਾਂ ਸਤਲੁਜ ਦਰਿਆ ਕਾਰਨ ਲੋਕਾਂ ਦੇ ਸਾਹ ਸੁੱਕੇ ਹੋਏ ਸਨ, ਉੱਥੇ ਹੀ ਹੁਣ ਭਾਖੜਾ ਨਹਿਰ ਨੇ ਵੀ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਵਿਚ ਕੀਰਤਪੁਰ ਸਾਹਿਬ ਤੋਂ ਲੈ ਕੇ ਬੂੰਗਾ ਸਾਹਿਬ ਤੱਕ ਕਰੀਬ 4 ਕਿੱਲੋਮੀਟਰ ਦੇ ਟੋਟੇ ਵਿਚ ਤਕਰੀਬਨ ਸੱਤ ਥਾਵਾਂ ਤੋਂ ਭਾਖੜਾ ਨਹਿਰ ਦੀਆਂ ਸਲੈਬਾਂ ਬੈਠ ਗਈਆ, ਜਿੱਥੇ ਕੱਲ ਤੱਕ ਚਾਰ ਥਾਵਾਂ ਤੇ ਸਲੈਬਾਂ ਬੈਠੀਆਂ ਉੱਥੇ ਰਾਹਤ ਕਾਰਜ ਚੱਲ ਰਹੇ ਸਨ ਕਿ ਅੱਜ ਦੁਪਹਿਰ ਹੁੰਦੇ ਹੁੰਦੇ ਤਿੰਨ ਥਾਵਾਂ ਤੋਂ ਹੋਰ ਸਲੈਬਾ ਬੈਠਣ ਦਾ ਸਮਾਚਾਰ ਪ੍ਰਾਪਤ ਹੋਇਆ | ਨਹਿਰ ਦੀਆਂ ਸਲੈਬਾਂ ਬੈਠਣ ਤੋਂ ਬਾਅਦ ਭਾਖੜਾ ਡੈਮ ਵਲੋਂ ਨਹਿਰ ਵਿਚ ਪਾਣੀ ਨਿਕਾਸੀ ਨੂੰ ਘੱਟ ਕਰਕੇ ਇਸ ਦਾ ਪਾਣੀ ਸਤਲੁਜ ਦਰਿਆ ਵਿਚ ਤਬਦੀਲ ਕੀਤਾ ਤਾਂ ਜੋ ਨਹਿਰਾਂ ਲਈ ਕੋਈ ਖਤਰਾ ਨਾ ਬਣੇ | ਕਈ ਥਾਵਾਂ ਤੇ ਸਲੈਬਾਂ ਇਸ ਤਰ੍ਹਾਂ ਬੈਠੀਆਂ ਕਿ ਸੜਕ ਨੂੰ ਵੀ ਪਾਣੀ ਦੇ ਬਹਾਅ ਵਿਚ ਰੋੜ ਦਿੱਤਾ | ਬੂੰਗਾ ਸਾਹਿਬ ਦੇ ਆਸ ਪਾਸ ਪੈਂਦੇ ਪਿੰਡਾਂ ਦੇ ਲੋਕ ਪਿਛਲੇ ਦੋ ਦਿਨਾਂ ਤੋਂ ਨਹਿਰ ਵਿਚ ਬੈਠ ਰਹੀਆਂ ਸਲੈਬਾਂ ਕਾਰਨ ਲੱਗਣ ਵਾਲੇ ਖੋਰੇ ਨੂੰ ਰੋਕਣ ਲਈ ਦਿਨ ਰਾਤ ਲੱਗੇ ਹੋਏ ਹਨ | ਇਸ ਤੋਂ ਇਲਾਵਾ ਬੀ.ਬੀ.ਐਮ.ਬੀ ਵਲੋਂ ਵੀ ਆਪਣੇ ਪੱਧਰ ਤੇ ਨਹਿਰ ਦੀ ਮੁਰੰਮਤ ਲਈ ਕਾਰਜ ਆਰੰਭੇ ਹੋਏ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਬੀਰ ਸਿੰਘ ਬੜਵਾ ਪ੍ਰਧਾਨ ਕਿਰਤੀ ਕਿਸਾਨ ਮੋਰਚਾ, ਰਣਵੀਰ ਸਿੰਘ ਕੁਰੜ ਪ੍ਰਧਾਨ ਵਿਦਿਆਰਥੀ ਯੂਨੀਅਨ, ਸੁਖਵਿੰਦਰ ਸਿੰਘ ਬੜਵਾ ਕਿਸਾਨ ਆਗੂ, ਜਸਵੀਰ ਸਿੰਘ ਨਲੋਟੀ, ਓਾਕਾਰ ਸਿੰਘ, ਨਰੇਸ਼ ਕਾਂਗੜ ਸਮੇਤ ਆਸ ਪਾਸ ਪੈਂਦੇ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਜਿਸ ਤਰੀਕੇ ਤਾਸ਼ ਦੇ ਪੱਤਿਆਂ ਵਾਂਗ ਭਾਖੜਾ ਨਹਿਰ ਦੀਆਂ ਸਲੈਬਾਂ ਬੈਠ ਰਹੀਆਂ ਹਨ, ਉਸ ਨਾਲ ਕਿਤੇ ਨਾ ਕਿਤੇ ਬੀ.ਬੀ.ਐਮ.ਬੀ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ | ਕਿਹਾ ਕੀ ਇਸ ਮਸਲੇ ਦੀ ਗੰਭੀਰਤਾ ਨਾਲ ਜਾਂਚ ਹੋਵੇ ਅਤੇ ਜਿਸ ਕਿਸੇ ਦੀ ਵੀ ਇਸ ਮਸਲੇ ਵਿਚ ਅਣਗਹਿਲੀ ਪਾਈ ਜਾਵੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |
ਬੀ.ਬੀ.ਐਮ.ਬੀ ਸਮੇਂ ਸਮੇਂ 'ਤੇ ਕਰਦੀ ਹੈ ਨਹਿਰਾਂ ਦੀ ਜਾਂਚ- ਅਸ਼ੋਕ ਕੁਮਾਰ
ਇਸ ਸਬੰਧੀ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮਹਿਕਮੇ ਵਲੋਂ ਸਾਲ ਵਿਚ ਦੋ ਵਾਰ ਨਹਿਰ ਦੀਆਂ ਸਲੈਬਾਂ ਦੀ ਜਾਂਚ ਕੀਤੀ ਜਾਂਦੀ ਹੈ ਜਿੱਥੇ ਕਿਤੇ ਵੀ ਕੋਈ ਜਰੂਰਤ ਹੋਵੇ ਉਥੇ ਮੁਰੰਮਤ ਕਰਵਾ ਦਿੱਤੀ ਜਾਂਦੀ ਹੈ | ਕਿਹਾ ਕੀ ਜਿਹੜੀਆਂ ਸਲੈਬਾਂ ਹੁਣ ਬੈਠ ਰਹੀਆਂ ਹਨ ਉਸ ਦਾ ਕਾਰਨ ਬਰਸਾਤ ਦਾ ਜਿਆਦਾ ਪੈਣਾ ਹੈ | ਕਿਹਾ ਕਿ ਸਲੈਬਾਂ ਦਾ ਆਸਾ ਪਾਸਾ ਕੱਚਾ ਹੋਣ ਕਰਕੇ ਇਸ ਵਿਚ ਬਰਸਾਤ ਦਾ ਪਾਣੀ ਰਚ ਰਿਹਾ, ਜਿਸ ਕਾਰਨ ਮਿੱਟੀ ਅੰਦਰੋਂ ਪੋਲੀ ਹੋ ਰਹੀ ਹੈ | ਕਿਹਾ ਕਿ ਉਹਨਾਂ ਦੇ ਵਿਭਾਗ ਦੇ ਕਰਮਚਾਰੀਆਂ ਵਲੋਂ ਹਰ ਘਟਨਾ ਉੱਤੇ ਤਿੱਖੀ ਨਜ਼ਰ ਰੱਖਦੇ ਹੋਏ ਮੁਰੰਮਤ ਕਾਰਜ ਤੇਜ਼ੀ ਨਾਲ ਆਰੰਭੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾਵਾਂ ਵਲੋਂ ਹੜ੍ਹ-ਪੀੜਤਾਂ ਦੀ ਸਹਾਇਤਾ ਲਈ ਅਪੀਲ <br/> ਅਗਲੀ ਖ਼ਬਰ ਸਤਲੁਜ ਦਰਿਆ ਦਾ ਪਾਣੀ ਦੋਲਾ ਬਸਤੀ ਦਸਗਰਾੲੀਂ ਦੇ ਘਰਾਂ 'ਚ ਜਾ ਵੜਿਆ <br/>
Ad Position 24