31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਤਲੁਜ ਦਰਿਆ ਦਾ ਪਾਣੀ ਦੋਲਾ ਬਸਤੀ ਦਸਗਰਾੲੀਂ ਦੇ ਘਰਾਂ 'ਚ ਜਾ ਵੜਿਆ <br/>

Ad Position 21
No active advertisement
ਅਜੀਤ ਡੈਸਕ 04-09-2025
ਢੇਰ, 3 ਸਤੰਬਰ, (ਸ਼ਿਵ ਕੁਮਾਰ ਕਾਲੀਆ)-ਸਤਲੁਜ ਦਰਿਆ ਵਿਚ ਆ ਰਿਹਾ ਵਾਧੂ ਪਾਣੀ ਬੇਲੇ ਅਤੇ ਸਤਲੁਜ ਦਰਿਆ ਦੇ ਕੰਢੇ ਵਸੇ ਹੋਏ ਲੋਕਾਂ ਦੇ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ | ਇਸ ਮੌਕੇ ਸਤਲੁਜ ਦਰਿਆ ਵਿਚ ਆਇਆ ਵਾਧੂ ਪਾਣੀ ਨਜ਼ਦੀਕੀ ਪਿੰਡ ਦਸਗਰਾਈ ਦੀ ਦੋਲਾ ਬਸਤੀ ਦੇ ਘਰਾਂ ਵਿਚ ਘੁੰਮ ਰਿਹਾ ਹੈ ਸਤਲੁਜ ਦਰਿਆ ਦੇ ਪਾਣੀ ਨਾਲ ਇਹਨਾਂ ਘਰਾਂ ਦੇ ਵਿਚ ਪਿਆ ਹੋਇਆ ਕੀਮਤੀ ਸਮਾਨ ਖ਼ਰਾਬ ਹੋ ਗਿਆ ਹੈ ਇੱਥੋਂ ਤੱਕ ਕਿ ਇਹਨਾਂ ਵਲੋਂ ਆਪਣੇ ਘਰਾਂ ਵਿਚ ਖਾਣ ਦੇ ਲਈ ਰੱਖਿਆ ਗਿਆ ਰਾਸ਼ਨ ਵੀ ਪਾਣੀ ਦੇ ਨਾਲ ਭਿੱਜ ਕੇ ਬੁਰੀ ਤਰ੍ਹਾਂ ਦੇ ਨਾਲ ਖ਼ਰਾਬ ਹੋ ਗਿਆ ਹੈ | ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਦੌਲਾ ਬਸਤੀ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ | ਇਸ ਦੌਰਾਨ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਪਿੰਡ ਦੇ ਮੌਹਤਵਰ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰਮੇਸ਼ ਚੰਦ ਦਸਗਰਾਈ ਨੇ ਦੱਸਿਆ ਕਿ ਸਤਲੁਜ ਦੇ ਦਰਿਆ ਦੇ ਨਾਲ ਦੋਲਾ ਬਸਤੀ ਦਾ ਵੱਡਾ ਨੁਕਸਾਨ ਹੋ ਗਿਆ ਹੈ | ਦਰਜਨ ਹੀ ਘਰਾਂ ਦੇ ਵਿਚ ਪਾਣੀ ਵੜਨ ਦੇ ਨਾਲ ਘਰਾਂ ਅਤੇ ਘਰਾਂ ਦੇ ਵਿਚ ਪਏ ਹੋਏ ਸਮਾਨ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਸਥਿਤੀ ਨੂੰ ਵੇਖਦੇ ਹੋਏ ਕੁੱਝ ਪਰਿਵਾਰਾਂ ਦਾ ਇੰਤਜ਼ਾਮ ਪਿੰਡ ਵਿਚ ਬਣਾਏ ਗਏ ਮੈਰਿਜ ਪੈਲੇਸ ਦੇ ਵਿਚ ਕੀਤਾ ਗਿਆ ਹੈ ਜਿੱਥੇ ਕਿ ਉਹ ਆਪਣਾ ਰਹਿਣ ਬਸੇਰਾ ਬਣਾ ਕੇ ਰਹਿ ਰਹੇ ਹਨ | ਇਸ ਮੌਕੇ ਤੇ ਸਮੂਹ ਦੌਲਾ ਬਸਤੀ ਦੇ ਪੀੜਿਤ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਪਾਣੀ ਦੇ ਨੁਕਸਾਨ ਤੋਂ ਬਚਾਅ ਕੀਤਾ ਜਾਵੇ ਅਤੇ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਨਹਿਰ ਦੀਆਂ ਸਲੈਬਾਂ ਧਸਣ ਦਾ ਸਿਲਸਿਲਾ ਜਾਰੀ <br/> ਅਗਲੀ ਖ਼ਬਰ ਘਨੌਲੀ ਸਰਕਲ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਅਜੈਵੀਰ ਸਿੰਘ ਲਾਲਪੁਰਾ ਵਲੋਂ ਤਰਪਾਲਾਂ ਵੰਡੀਆਂ <br/>
Ad Position 24