ਰੂਪਨਗਰ, 5 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਵਿਚ ਹੜ੍ਹ ਰਾਹਤ ਸੇਵਾ ਲਈ ਖ਼ਾਲਸਾ ਏਡ ਜ਼ਿਲ੍ਹਾ ਰੂਪਨਗਰ ਵਲੋਂ ਪਿੰਡ ਭੀਮ ਕਦੀਮ, ਤਹਿਸੀਲ ਸੁਲਤਾਨਪੁਰ, ਜ਼ਿਲ੍ਹਾ ਕਪੂਰਥਲਾ ਲਈ ਰਾਸ਼ਨ ਨਾਲ ਭਰਿਆ ਟਰੱਕ ਰਵਾਨਾ ਕੀਤਾ ਗਿਆ | ਇਸ ਸੇਵਾ ਵਿਚ ਅਜਮੇਰ ਸਿੰਘ ਫਤਿਹ ਪਿ੍ੰਟਿੰਗ ਪ੍ਰੈੱਸ, ਮਨਦੀਪ ਸਿੰਘ ਘਨੌਲੀ, ਮਨਜਿੰਦਰ ਸਿੰਘ ਮਨੀ ਲਾਡਲ ਸਮੇਤ ਕਈ ਸੇਵਾਦਾਰਾਂ ਹਿੱਸਾ ਲੈ ਰਹੇ ਹਨ | ਇਹ ਸਮਾਨ ਰੂਪਨਗਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਖ਼ਾਲਸਾ ਏਡ ਰਾਹੀਂ ਇਕੱਤਰ ਕੀਤਾ ਗਿਆ ਸੀ, ਜਿਸ ਦਾ ਕਲੈਕਸ਼ਨ ਸੈਂਟਰ ਗੁਰਦੁਆਰਾ ਕਲਗੀਧਰ ਕੰਨਿਆ ਪਾਠਸ਼ਾਲਾ ਸਕੂਲ ਵਿਚ ਬਣਾਇਆ ਗਿਆ ਹੈ | ਟਰੱਕ ਵਿਚ ਲਗਭਗ 300 ਰਾਸ਼ਨ ਕਿੱਟਾਂ ਅਤੇ 15 ਕੁਇੰਟਲ ਆਟਾ ਸ਼ਾਮਲ ਹੈ | ਖ਼ਾਲਸਾ ਏਡ ਦੇ ਸੇਵਾਦਾਰ ਇਹ ਟਰੱਕ ਲੈ ਕੇ ਸੁਲਤਾਨਪੁਰ ਲੋਧੀ ਪਹੁੰਚੇ ਹਨ, ਜਿੱਥੇ ਇਹ ਸਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਵਿਚ ਵੰਡਿਆ ਜਾਵੇਗਾ | ਖ਼ਾਲਸਾ ਏਡ ਵਲੋਂ ਇਹ ਸੇਵਾ ਲਗਾਤਾਰ ਜਾਰੀ ਹੈ ਅਤੇ ਜਲਦੀ ਹੀ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੀ ਰਾਹਤ ਸਮਗਰੀ ਪਹੁੰਚਾਈ ਜਾਵੇਗੀ |