ਪੁਰਖਾਲੀ, 5 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਗੁੱਗਾ ਨੌਮੀ ਨੂੰ ਸਮਰਪਿਤ ਪਿੰਡ ਮੀਆਂਪੁਰ ਵਿਖੇ 7 ਸਤੰਬਰ ਨੂੰ ਕਰਵਾਇਆ ਜਾ ਰਿਹਾ ਕੁਸ਼ਤੀ ਦੰਗਲ ਪੰਜਾਬ 'ਚ ਆਏ ਹੜ੍ਹਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ | ਇਸ ਸਬੰਧੀ ਗੁੱਗਾ ਮਾੜੀ ਦੇ ਪ੍ਰਧਾਨ ਕਰਤਾਰ ਸਿੰਘ, ਵਾਈਸ ਪ੍ਰਧਾਨ ਜਗਰੂਪ ਸਿੰਘ, ਗੁਰਦਾਸ ਸਿੰਘ ਸਰਪ੍ਰਸਤ, ਗੁਰਚਰਨ ਸਿੰਘ ਚੰਨੀ ਸਾਬਕਾ ਸਰਪੰਚ, ਵਿੱਕੀ ਬੈਦਵਾਨ ਕੈਸ਼ੀਅਰ, ਭੁਪਿੰਦਰ ਸਿੰਘ ਵਾਇਸ ਕੈਸ਼ੀਅਰ ਅਤੇ ਅਮਰਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਪੰਜਾਬ 'ਚ ਹੜ੍ਹਾਂ ਦੀ ਕਰੋਪੀ ਨੂੰ ਦੇਖਦਿਆਂ ਮੀਆਂਪੁਰ ਦਾ 7 ਸਤੰਬਰ ਨੂੰ ਹੋਣ ਵਾਲਾ ਕੁਸ਼ਤੀ ਦੰਗਲ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੋ ਮਾਇਆ ਕੁਸ਼ਤੀ ਦੰਗਲ ਲਈ ਇਕੱਤਰ ਹੋਈ ਹੈ ਅਤੇ ਨਗਰ ਵਲੋਂ ਹੋਰ ਮਾਇਆ ਇਕੱਤਰ ਕਰਕੇ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਵੇਗੀ |