21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਹਤ ਕਾਰਜਾਂ ਲਈ ਨਕਦ ਰਾਸ਼ੀ ਅਤੇ ਡੀਜ਼ਲ ਦੇਣ ਤੋਂ ਸੁਖਬੀਰ ਬਾਦਲ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 06-09-2025
ਬੇਲਾ, 5 ਸਤੰਬਰ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਦਾਊਦਪੂਰ ਅਤੇ ਫੱਸੇ ਵਿਖੇ ਸਤਲੁਜ ਦਰਿਆ ਦੇ ਪਾਣੀਆਂ ਨੇ ਬੀਤੇ ਹਫਤੇ ਤੋਂ ਬੰਨ੍ਹ ਨੂੰ ਢਾਹ ਲਗਾਈ ਹੋਈ ਹੈ ਇਲਾਕੇ ਦੇ ਨੌਜਵਾਨਾਂ, ਬਜੁਰਗਾਂ ਅਤੇ ਬੀਬੀਆਂ ਵੱਲੋਂ ਆਪਣੇ ਤੌਰ 'ਤੇ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਫੱਸੇ ਅਤੇ ਦਾਊਦਪੂਰ ਬੰਨ੍ਹ ਤੇ ਪਹੁੰਚ ਕੇ ਸੇਵਾ ਕਰਦੇ ਨੌਜਵਾਨਾਂ ਦੇ ਉਦਮ ਦੀ ਸਰਹਾਨਾ ਕੀਤੀ ਅਤੇ ਆਪਣੇ ਵਲੋਂ ਦੋਵੇਂ ਬੰਨ੍ਹਾਂ ਦਾਊਦਪੂਰ ਅਤੇ ਫੱਸੇ ਵਿਖੇ ਰਾਹਤ ਕਾਰਜਾਂ ਲਈ ਦੋ ਦੋ ਲੱਖ ਰੁਪਏ ਨਗਦ ਅਤੇ ਛੇ ਹਜਾਰ ਲੀਟਰ ਡੀਜਲ ਦੇਣ ਦਾ ਵਾਅਦਾ ਕੀਤਾ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਾਇਕ ਸਹਾਇਤਾ ਕਰਨ ਅਤੇ ਟਰੈਕਟਰਾਂ, ਜੇ.ਸੀ.ਬੀ. ਲਈ ਡੀਜ਼ਲ ਦੇਣ ਤੋਂ ਧੰਨਵਾਦ ਕੀਤਾ | ਇਸ ਮੌਕੇ ਯੂਥ ਆਗੂ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਹੀ ਦੋਵੇਂ ਬੰਨ੍ਹਾਂ ਤੇ ਕੰਮ ਵਿਚ ਲੱਗੇ ਟਰੈਕਟਰਾਂ ਅਤੇ ਜੇ.ਸੀ.ਬੀ. ਵਿਚ ਡੀਜਲ ਪਾਇਆ ਜਾ ਰਿਹਾ ਹੈ | ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ,ਰੁਪਿੰਦਰਜੀਤ ਸਿੰਘ ਲੱਖੇਵਾਲ, ਅੰਮਿ੍ਤਪਾਲ ਸਿੰਘ ਰਾਏਪੁਰ, ਕੁਲਵੀਰ ਸਿੰਘ ਸੈਣੀ ਅਸਰਪੁਰ, ਬਿੰਦਰਾ ਜੰਡਸਾਹਿਬ, ਮਨਦੀਪ ਸਿੰਘ ਰੌਣੀ, ਜਸਵੰਤ ਸਿੰਘ ਬਾਮਾਕੁਲੀਆ, ਸਰਪੰਚ ਰਿੰਪਲ ਮੋਹਣਮਾਜਰਾ, ਹਰਪ੍ਰੀਤ ਸਿੰਘ ਫੱਸੇ, ਗੁਰਨਾਮ ਸਿੰਘ ਫੱਸੇ ਮੰਡ, ਗੁਰਪ੍ਰੀਤ ਸਿੰਘ ਬਜੀਦਪਕਰ, ਹਰਜੀਤ ਸਿੰਘ ਹੈਪੀ ਜਟਾਣਾ, ਗੁਰਜੰਟ ਸਿੰਘ ਮਹਿਤੋਤ, ਬੀਰਦਵਿੰਦਰ ਸਿੰਘ ਢੇਸਪੁਰ, ਐਡਵੋਕੇਟ ਜਰਨੈਲ ਸਿੰਘ, ਦਿਲਪ੍ਰੀਤ ਸਿੰਘ ਲੱਖੇਵਾਲ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਲਈ ਚਾਰੇ ਦੀ ਸੇਵਾ ਕਰਕੇ ਵੱਡਾ ਸਹਾਰਾ ਬਣ ਰਹੀ ਹੈ ਵਿਧਾਇਕ ਐਡਵੋਕੇਟ ਦਿਨੇਸ਼ ਚੱਢ... ਅਗਲੀ ਖ਼ਬਰ ਹੜ੍ਹਾਂ ਕਾਰਨ ਮੀਆਂਪੁਰ ਵਿਖੇ ਕੱਲ੍ਹ ਹੋਣ ਵਾਲਾ ਕੁਸ਼ਤੀ ਦੰਗਲ ਰੱਦ
Ad Position 24