ਢੇਰ, 6 ਸਤੰਬਰ (ਸ਼ਿਵ ਕੁਮਾਰ ਕਾਲੀਆ)-ਬਾਸੋਵਾਲ ਕਲੋਨੀ ਦੀ ਸ੍ਰੀ ਰਾਧਾ ਕਿ੍ਸ਼ਨ ਠਾਕੁਰਦੁਆਰਾ ਮੰਦਰ ਕਮੇਟੀ ਨੇ ਗੰਗੂਵਾਲ ਦੇ ਮੁੱਖ ਬਾਜ਼ਾਰ ਵਿਚ ਰਾਮ ਲੀਲਾ ਅਤੇ ਦੁਸਹਿਰਾ ਤਿਉਹਾਰ ਮਨਾਉਣ ਲਈ ਝੰਡਾ ਚੜ੍ਹਾਇਆ | ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਲੱਕੀ ਕਪਿਲਾ ਨੇ ਦੱਸਿਆ ਕਿ ਪਿਛਲੇ 76 ਸਾਲਾਂ ਤੋਂ ਬਾਸੋਵਾਲ ਕਾਲੋਨੀ ਗੰਗੂਵਾਲ ਵਿਖੇ ਸ੍ਰੀ ਰਾਮਲੀਲਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜੋ ਕਿ ਇਸ ਵਾਰ 22 ਸਤੰਬਰ ਤੋਂ ਮਨਾਇਆ ਜਾਵੇਗਾ, ਜਦੋਂ ਕਿ ਵਿਜੇ ਦਸ਼ਮੀ (ਦੁਸ਼ਹਿਰੇ) ਦਾ ਤਿਉਹਾਰ 3 ਅਕਤੂਬਰ ਨੂੰ ਮਨਾਇਆ ਜਾਵੇਗਾ | ਇਸ ਦੌਰਾਨ ਅੱਜ ਤਿ੍ਓਦਸ਼ੀ ਵਾਲੇ ਦਿਨ ਸਵੇਰੇ 8 ਵਜੇ ਪੂਜਾ ਅਰਚਨਾ ਕੀਤੀ ਗਈ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਤੋਂ ਬਾਅਦ ਝੰਡੇ ਦੀ ਪੂਜਾ ਅਤੇ ਮਹਾਂਵੀਰ ਦੀ ਆਰਤੀ ਕਰਨ ਤੋਂ ਬਾਅਦ, ਝੰਡਾ ਝੜਾਈਆ ਗਿਆ | ਇਸ ਮੌਕੇ ਰਘੂਕੁਲ ਭੂਸ਼ਨ ਲੰਬੜਦਾਰ ਬਾਸੋਵਾਲ ਕਲੋਨੀ, ਡਾਇਰੈਕਟਰ ਅਜੇ ਕੁਮਾਰ ਸ਼ਰਮਾ, ਰਾਧੇ ਸ਼ਿਆਮ, ਸਕੱਤਰ ਪਵਨ ਕੁਮਾਰ ਫੋਰਮੈਨ, ਮੀਤ ਪ੍ਰਧਾਨ ਪਵਨ ਕੁਮਾਰ ਚੀਟੂ, ਖਜ਼ਾਨਚੀ ਮੇਘਰਾਜ ਕੌਸ਼ਲ, ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ, ਯਸ਼ਪਾਲ ਕਪਿਲਾ, ਮਾਸਟਰ ਸੰਜੀਵ ਧਰਮਾਣੀ , ਗਗਨ ਗੱਗੂ, ਹੇਮੰਤ ਕੁਮਾਰ ਬੱਬੂ, ਕਮਲਜੀਤ ਲੱਕੀ, ਸੁਦਾਮਾ ਰਾਮ ਸ਼ਰਮਾ ਅਤੇ ਪੰਡਿਤ ਰਾਜੇਸ਼ ਨਟਿਆਲ ਆਦਿ ਵੀ ਹਾਜ਼ਰ ਸਨ |