ਮੋਰਿੰਡਾ, 21 ਸਤੰਬਰ (ਪਿ੍ਤਪਾਲ ਸਿੰਘ)-ਯੂਥ ਵੈੱਲਫੇਅਰ ਕਲੱਬ ਮੋਰਿੰਡਾ ਵਲੋਂ ਸ੍ਰੀ ਰਾਮ ਭਵਨ ਮੋਰਿੰਡਾ ਵਿਖੇ ਅੱਖਾਂ ਦਾ 40ਵਾਂ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ ਗਰੇਵਾਲ ਆਈ ਇੰਸਟੀਚਿਊਟ ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵਲੋਂ ਲਗਪਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 60 ਮਰੀਜ਼ਾਂ ਨੂੰ ਲੈਂਜ ਪਾਉਣ ਲਈ ਚੁਣਿਆ ਗਿਆ | ਇਸ ਸਬੰਧੀ ਪ੍ਰੋਜੈਕਟ ਚੇਅਰਮੈਨ ਡਾਕਟਰ ਜੋਗਿੰਦਰ ਸਿੰਘ ਬਾਵਾ, ਸਕੱਤਰ ਕਾਮਰੇਡ ਕਾਕਾ ਰਾਮ ਅਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਵਿਜੇ ਅਗਨੀਹੋਤਰੀ ਦੀ ਅਗਵਾਈ ਵਿਚ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਵਲੋਂ ਕੀਤਾ ਗਿਆ | ਇਸ ਕੈਂਪ ਦੌਰਾਨ ਲਗਪਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵਿਜੇ ਸ਼ਰਮਾ ਟਿੰਕੂ ਨੇ ਯੂਥ ਵੇਅਰ ਵੈਲਫੇਅਰ ਕਲੱਬ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਕਲੱਬ ਲਗਾਤਾਰ 40 ਸਾਲ ਤੋਂ ਅੱਖਾਂ ਦੇ ਮੁਫ਼ਤ ਜਾਂਚ ਤੇ ਆਪਰੇਸ਼ਨ ਕੈਂਪ ਲਗਾ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਸੇਵਾ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖ ਦੇ ਸਰੀਰ ਦਾ ਇੱਕ ਅਜਿਹਾ ਅਨਮੋਲ ਅੰਗ ਹਨ ਜਿਨਾਂ ਬਿਨਾਂ ਮਨੁੱਖ ਦਾ ਜੀਵਨ ਹੀ ਅੰਧਕਾਰਮਈ ਬਣ ਜਾਂਦਾ ਹੈ | ਇਸ ਲਈ ਅੱਖਾਂ ਦੇ ਆਪਰੇਸ਼ਨ ਕੈਂਪ ਲਗਾਉਣਾ ਵੱਡੀ ਸੇਵਾ ਹੈ | ਇਸ ਮੌਕੇ ਡਾਕਟਰ ਨਿਰਮਲ ਧੀਮਾਨ, ਅਵਤਾਰ ਸਿੰਘ ਰੀਹਲ, ਸਾਬਕਾ ਕੌਂਸਲਰ ਪਵਨ ਧੀਮਾਨ, ਗਿਆਨੀ ਚਰਨਜੀਤ ਸਿੰਘ ਕਲਸੀ, ਮੋਹਨ ਲਾਲ ਮੋਰਿੰਡਾ, ਸੂਬੇਦਾਰ ਮੇਵਾ ਸਿੰਘ ਕਲਾਰਾਂ, ਇੰਦਰਜੀਤ ਸਿੰਘ ਖਰਬੰਦਾ, ਗੁਰਦੇਵ ਸਿੰਘ, ਕੌਂਸਲਰ ਰਕੇਸ਼ ਕੁਮਾਰ ਬੱਗਾ, ਮਾਸਟਰ ਹਾਕਮ ਸਿੰਘ, ਜਗਦੀਸ਼ ਕੁਮਾਰ ਵਰਮਾ, ਪਰਮਜੀਤ ਪੰਮੀ, ਦਿਨੇਸ਼ ਜਿੰਦਲ, ਸਤੀਸ਼ ਸ਼ਰਮਾ, ਸੁਰਿੰਦਰ ਕੈਰੋਂ, ਇੰਦਰਜੀਤ ਸਿੰਘ, ਅਮਰੀਕ ਸਿੰਘ, ਅਜੇ ਸ਼ਰਮਾ ਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ |