ਨੂਰਪੁਰ ਬੇਦੀ, 21 ਸਤੰਬਰ (ਹਰਦੀਪ ਸਿੰਘ ਢੀਂਡਸਾ)-ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਰੋਪੜ ਜ਼ਿਲੇ੍ਹ ਨਾਲ ਸੰਬੰਧਿਤ ਅਨੇਕਾਂ ਸ਼ਹੀਦਾਂ ਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਲੋਕਾਂ ਦੇ ਮਨਾਂ ਵਿਚ ਅਮਰ ਕਰਨ ਲਈ ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ | ਚੋਣ ਦੌਰਾਨ ਵੀਰ ਸਿੰਘ ਬੜਵਾ ਨੂੰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਗੁਰਨਾਮ ਸਿੰਘ ਨੂੰ ਮੀਤ ਪ੍ਰਧਾਨ, ਸੁਰਜੀਤ ਕੁਮਾਰ ਕਾਂਗੜ ਨੂੰ ਸਕੱਤਰ, ਮੇਜਰ ਸਿੰਘ ਅਸਮਾਨਪੁਰ ਨੂੰ ਜਨਰਲ ਸਕੱਤਰ, ਅਮਰਜੀਤ ਸਿੰਘ ਬੈਂਸ ਨੂੰ ਕੈਸ਼ੀਅਰ, ਗੌਰਵ ਰਾਣਾ ਨੂੰ ਪ੍ਰੈੱਸ ਸਕੱਤਰ ਅਤੇ ਮਦਨ ਗੋਪਾਲ ਲਖਣੋ ਨੂੰ ਆਡੀਟਰ ਨਿਯੁਕਤ ਕੀਤਾ ਗਿਆ | ਸੋਸਾਇਟੀ ਨੇ ਸਰਬਸੰਮਤੀ ਨਾਲ ਪਿੰਡ ਮੀਰਪੁਰ ਵਿਚ ਸ਼ਹੀਦਾਂ ਦੀ ਵੱਡੀ ਸਾਂਝੀ ਯਾਦਗਾਰ ਉਸਾਰਨ ਦਾ ਫ਼ੈਸਲਾ ਕੀਤਾ | ਆਗੂਆਂ ਨੇ ਐਲਾਨ ਕੀਤਾ ਕਿ ਇਲਾਕੇ ਦੇ ਉਨ੍ਹਾਂ ਪਿੰਡਾਂ ਦੇ ਪਰਿਵਾਰ ਜਿਨ੍ਹਾਂ ਦੇ ਪੁਰਖੇ ਆਜ਼ਾਦੀ ਅੰਦੋਲਨ ਨਾਲ ਜੁੜੇ ਸਨ, ਉਹ ਸੋਸਾਇਟੀ ਨਾਲ ਸੰਪਰਕ ਕਰਨ ਤਾਂ ਜੋ ਹਰ ਸ਼ਹੀਦ ਦੀ ਕੁਰਬਾਨੀ ਨੂੰ ਲਿਖਤ ਤੇ ਯਾਦਗਾਰਾਂ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ | ਇਸ ਮੌਕੇ ਵੀਰ ਸਿੰਘ ਬੜਵਾ, ਗੌਰਵ ਰਾਣਾ, ਗੁਰਨਾਮ ਸਿੰਘ ਬੜਾ ਪਿੰਡ, ਮੇਜਰ ਸਿੰਘ ਅਸਮਾਨਪੁਰ, ਮਦਨ ਗੋਪਾਲ ਲਖਣੋ, ਸੁਰਜੀਤ ਕੁਮਾਰ ਕਾਂਗੜ, ਅਮਰਜੀਤ ਸਿੰਘ ਬੈਂਸ, ਗੁਰਨਾਮ ਸਿੰਘ ਗਰਦਲਾ, ਰਣਵੀਰ ਸਿੰਘ ਕੁਰੜ, ਅਵਤਾਰ ਸਿੰਘ ਅਸਾਲਤਪੁਰ, ਬਲਵੀਰ ਸਿੰਘ ਮੁੰਨੇ, ਰਘਵੀਰ ਸਿੰਘ ਹਰੀਵਾਲ, ਸ਼ੇਰ ਸਿੰਘ ਬੁਰਜ, ਜਸਵੰਤ ਸਿੰਘ ਹਰੀਵਾਲ, ਧਰਮ ਸਿੰਘ ਨਿੱਕੂਵਾਲ ਸਮੇਤ ਕਈ ਹੋਰ ਪ੍ਰਮੁੱਖ ਆਗੂ ਮੌਜੂਦ ਸਨ |