ਨੰਗਲ, 24 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਮੰਦਿਰ ਨਜਦੀਕ ਅੰਬ ਵਾਲਾ ਡੇਰਾ ਵਿਖੇ ਵਾਲਮੀਕਿ ਸਭਾ ਨੰਗਲ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਲੱਕੀ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸੰਬੰਧ ਵਿਚ ਸਾਰਿਆਂ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਮਿਤੀ 6 ਅਕਤੂਬਰ ਨੂੰ ਬਾਅਦ ਦੁਪਹਿਰ 4:04 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ | ਮਿਤੀ 7 ਅਕਤੂਬਰ ਨੂੰ ਸਵੇਰੇ 8:04 ਵਜੇ ਹਵਨ ,11:04 ਵਜੇ ਝੰਡਾ ਰਸਮ, 12:04 ਤੇ ਕੀਰਤਨ ਤੇ ਭਜਨ,1:04 ਦੁਪਹਿਰ ਨੂੰ ਅੱਤੁਟ ਲੰਗਰ ਅਰੰਭ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਭਗਵਾਨ ਵਾਲਮੀਕਿ ਸਭਾ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ, ਮਦਨ ਲਾਲ ਸਿੱਧੂ.ਰਘੁਵੀਰ ਸਿੰਘ ਬਿੱਟੂ ਵਿਸ਼ਵਨਾਥ ਮੱਟੂ,.ਚਮਨ ਲਾਲ ,ਵਿਸ਼ਨੂੰ ਪ੍ਰਭਾਕਰ, ਰਮੇਸ਼ ਆਧਸ, ਸੋਨਾ ਮੱਟੂ, ਰਾਕੇਸ਼ ਸਹੋਤਾ, ਦਲਬੀਰ ਚੰਦ ਕਾਲਾ, ਅਮਰਨਾਥ, ਅਜੈ ਸਿੱਧੂ, ਰਾਜ ਕੁਮਾਰ ਭੱਟੀ, ਵਿਜੇ ਸਹੋਤਾ, ਜਰਨੈਲ ਸਿੰਘ, ਸਨੀ, ਅਸ਼ੋਕ ਮੱਟੂ, ਰਾਜਿੰਦਰ ਗਿੱਲ, ਪ੍ਰਧਾਨ ਬਲਬੀਰ ਚੰਦ, ਸੋਨੂ ਪੈਂਗਵਾਲ, ਓਮਪ੍ਰਕਾਸ਼ ਓਮਾ ਜੀ, ਮਾਸਟਰ ਅਨਿਲ ਗਿੱਲ, ਅਰੁਣ ਸਿੱਧੂ, ਸੁਮਿਤ ਗਿੱਲ, ਵਿਨੋਦ ਗਿੱਲ, ਮੁਨੀਸ਼ ਕਲਿਆਂਣ, ਕਰਨ ਗਿੱਲ, .ਬੰਟੀ ਭੱਟੀ, ਰੋਹਿਤ ਭੱਟੀ, ਸੋਹਣ ਲਾਲ, ਕੁਲਦੀਪ ਚੰਦ, ਕੁਨਾਲ ਸਹੋਤਾ, ਹਰਸ਼ੀ ਸਹੋਤਾ, ਅੰਸ਼ੂ ਗਿੱਲ ਤੇ ਵੰਸ਼ ਕੁਮਾਰ ਆਦਿ ਹਾਜ਼ਰ ਸਨ |