11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿਮਰ ਕੌਰ ਦੀ ਪਹਿਲੀ ਕਿਤਾਬ 'ਤਸਵੀਰ' ਰੀਲੀਜ਼

Ad Position 21
No active advertisement
ਅਜੀਤ ਡੈਸਕ 25-09-2025
ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਲੇਖਿਕਾ ਸਿਮਰ ਕੌਰ ਨੇ ਆਪਣੀ ਪਹਿਲੀ ਕਿਤਾਬ 'ਤਸਵੀਰ' ਜਾਰੀ ਕੀਤੀ | ਇਹ ਕਿਤਾਬ ਇਕ ਗਰਭਵਤੀ ਮਹਿਲਾ ਦੀ ਅੰਦਰੂਨੀ ਜਰਨੀ, ਉਸਦੇ ਭਾਵਨਾਤਮਕ ਅਨੁਭਵਾਂ ਤੇ ਸਮਾਜਿਕ ਰੁਝਾਨਾਂ ਨੂੰ ਦਰਸਾਉਂਦੀ ਹੈ | ਕਿਤਾਬ ਦਾ ਨਾਂਅ ਹੀ ਡਬਲ ਮੀਨਿੰਗ ਰੱਖਦਾ ਹੈ, ਇਕ ਪਾਸੇ ਇਹ ਲੇਖਿਕਾ ਦੀ ਆਪਣੀ ਤਸਵੀਰ ਹੈ, ਦੂਜੇ ਪਾਸੇ ਸਮਾਜ ਦੀ ਤਸਵੀਰ ਵੀ | ਸਿਮਰ ਕੌਰ ਨੇ ਦੱਸਿਆ ਕਿ ਲਿਖਣ ਦੀ ਸ਼ੁਰੂਆਤ 2015 ਵਿਚ ਕੀਤੀ ਸੀ ਤੇ ਪਰਿਵਾਰ, ਖ਼ਾਸਕਰ ਪਤੀ ਦੇ ਸਹਿਯੋਗ ਨਾਲ ਉਹ ਆਪਣਾ ਸੁਪਨਾ ਪੂਰਾ ਕਰ ਸਕੀ | ਦੋ ਛੋਟੇ ਬੱਚਿਆਂ ਦੇ ਬਾਵਜੂਦ, ਉਨ੍ਹਾਂ ਨੇ ਰਾਤ ਦੇ ਸਮੇਂ ਲਿਖਣ ਲਈ ਸਮਾਂ ਕੱਢਿਆ ਤੇ ਡੇਢ ਸਾਲ ਦੀ ਮਿਹਨਤ ਨਾਲ ਇਹ ਕਿਤਾਬ ਪੂਰੀ ਕੀਤੀ | ਕਿਤਾਬ ਦਾ ਸੁਨੇਹਾ ਹੈ ਕਿ ਹਰ ਅÏਰਤ ਨੂੰ ਆਪਣੀ ਕਦਰ ਜਾਣਨੀ ਚਾਹੀਦੀ ਹੈ ਅਤੇ ਪਰਿਵਾਰਕ ਸਹਿਯੋਗ ਉਸਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ | ਕਿਤਾਬ ਦੇ ਰੀਲੀਜ਼ ਸਮੇਂ ਤਜਿੰਦਰ ਸਿੰਘ ਬਾਜ਼, ਰਬਿੰਦਰ ਸਿੰਘ ਰੱਬੀ, ਡਾ. ਜਤਿੰਦਰ ਸਿੰਘ ਐੱਚ.ਓ.ਡੀ. ਗਵਰਨਮੈਂਟ ਕਾਲਜ ਰੂਪਨਗਰ, ਅਸ਼ੋਕ ਸ਼ਰਮਾ, ਮਿਸਿਜ਼ ਮਨਦੀਪ ਰਿੰਪੀ ਬਾਲ ਲੇਖਕਾ ਤੇ ਕਿਰਨਪਰੀਤ ਸਿੰਘ ਆਦਿ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਵਾਲੀਬਾਲ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਵਾਲਮੀਕਿ ਸਭਾ ਨੰਗਲ ਦੀ ਮੀਟਿੰਗ ਹੋਈ
Ad Position 24