12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਇਲਾਕਾ ਸੰਘਰਸ਼ ਕਮੇਟੀ ਨੇ ਖੇਤਰੀ ਅਧਿਕਾਰੀ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 25-09-2025
ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ-ਘਨੌਲੀ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਖੇਤਰੀ ਅਧਿਕਾਰੀ ਨੂੰ ਮੰਗ ਪੱਤਰ ਸੌਂਪਦਿਆਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਚਾਇਤਾਂ ਵਲੋਂ ਪ੍ਰਵਾਸੀਆਂ ਨੂੰ ਧਮਕਾ ਕੇ ਖਦੇੜਨ ਲਈ ਪਾਸ ਕੀਤੇ ਜਾ ਰਹੇ ਗ਼ੈਰ-ਸੰਵਿਧਾਨਕ ਮਤੇ ਤੁਰੰਤ ਰੋਕੇ ਜਾਣ | ਆਗੂਆਂ ਨੇ ਕਿਹਾ ਕਿ ਹਾਲ ਹੀ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਬੱਚੇ ਦੇ ਕਤਲ ਦੀ ਘਟਨਾ ਬਹੁਤ ਦੁੱਖਦਾਈ ਹੈ, ਅਤੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਸ ਇਕ ਅਪਰਾਧ ਦੇ ਆਧਾਰ 'ਤੇ ਪੰਜਾਬ ਵਿਚ ਰਹਿੰਦੇ ਲੱਖਾਂ ਬੇਕਸੂਰੇ ਪ੍ਰਵਾਸੀਆਂ ਨੂੰ ਖਦੇੜਨਾ ਗ਼ਲਤ ਹੈ | ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਪੰਜਾਬੀ ਤੇ ਗ਼ੈਰ-ਪੰਜਾਬੀ ਸਮਾਜ ਵਿਚ ਫਿਰਕੂ ਰੰਗਤ ਪੈਦਾ ਕਰ ਰਹੀਆਂ ਹਨ, ਜੋ ਸਮਾਜਕ ਸਾਂਝ ਨੂੰ ਤੋੜਦੀਆਂ ਹਨ | ਮੰਗ ਪੱਤਰ ਦੇਣ ਸਮੇਂ ਪ੍ਰਧਾਨ ਨਿਰਮਲ ਸਿੰਘ ਲੋਧੀ ਮਾਜਰਾ, ਗਿਆਨ ਸਿੰਘ ਘਨੌਲੀ, ਹਰਦੇਵ ਸਿੰਘ ਖੇੜੀ, ਜਗਤਾਰ ਸਿੰਘ, ਅਵਤਾਰ ਸਿੰਘ, ਸੋਮਾ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਬਾਹਰੀ ਬੰਦਿਆਂ ਕੋਲੋਂ ਸਫ਼ਾਈ ਕਰਵਾਉਣ 'ਤੇ ਸਫ਼ਾਈ ਸੇਵਕ ਭੜਕੇ <br/> ਅਗਲੀ ਖ਼ਬਰ ਨਗਰ ਕੌਂਸਲ ਕਰਮਚਾਰੀਆਂ ਦੀਆਂ ਮੰਗਾਂ ਪੰਜਾਬ ਸਰਕਾਰ ਤੁਰੰਤ ਮੰਨੇ- ਸੀ. ਪੀ. ਆਈ. ਐੱਮ. <br/>
Ad Position 24