12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਕਿਯੂ (ਸਿੱਧੂਪੁਰ) ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 25-09-2025
ਸ੍ਰੀ ਚਮਕੌਰ ਸਾਹਿਬ, 24 ਸਤੰਬਰ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਜ਼ਿਲ੍ਹਾ ਰੂਪਨਗਰ ਵਲੋਂ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ ਦੀ ਅਗਵਾਈ ਹੇਠ ਸਥਾਨਕ ਐੱਸ. ਡੀ. ਐੱਮ. ਅਮਰੀਕ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇਕ ਮੰਗ ਪੱਤਰ ਸੋਪਿਆਂ ਗਿਆ, ਜਿਸ ਵਿਚ ਮੰਗ ਕੀਤੀ ਕਿ ਹੜ੍ਹਾਂ ਅਤੇ ਮਧਰਪਣ ਦੀ ਮਾਰ ਹੇਠ ਆਏ ਝੋਨੇ ਦੀ ਫਸਲ ਦੇ ਖਰਾਬੇ ਲਈ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਇਸ ਤੋਂ ਇਲਾਵਾ ਪੰਜਾਬ ਨੂੰ ਬਰਬਾਦ ਕਰਨ ਲਈ ਰਚੀ ਸਾਜ਼ਿਸ ਜਿਸ ਤਹਿਤ ਡੈਮਾਂ ਵਿਚ ਪਹਿਲਾਂ ਵਡੇ ਪੱਧਰ ਤੇ ਪਾਣੀ ਭੰਡਾਰ ਕੀਤਾ ਅਤੇ ਫਿਰ ਪੰਜਾਬ ਨੂੰ ਬਰਬਾਦ ਕਰਨ ਲਈ ਡੈਮਾਂ 'ਚੋ ਪਾਣੀ ਛੱਡ ਕੇ ਅੱਧਾ ਪੰਜਾਬ ਬਰਬਾਦ ਕਰ ਦਿੱਤਾ ਗਿਆ, ਜਿਸ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ | ਮੰਗ ਪੱਤਰ ਵਿਚ ਮੋਰਿੰਡਾ ਖੰਡ ਮਿੱਲ ਵੱਲ ਪਿੱਛਲੇ ਸੀਜ਼ਨ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਅਤੇ ਹੁਣ ਗੰਨੇ ਦਾ ਭਾਅ 667 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਗਈ | ਇਸ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ 50 ਹਜਾਰ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ ਨਹੀ ਤਾਂ ਕਿਸਾਨ ਜਥੇਬੰਧੀਆਂ ਸੰਘਰਸ ਦਾ ਰਾਹ ਅਖਤਿਆਰ ਕਰਨਗੀਆਂ | ਇਸ ਮੌਕੇ ਗੁਰਮੀਤ ਸਿੰਘ ਭੋਜੇਮਾਜਰਾ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ ਕਤਲੌਰ, ਭੁਪਿੰਦਰ ਸਿੰਘ ਭੋਜੇਮਾਜਰਾ, ਗੁਰਮੀਤ ਸਿੰਘ ਮਕੜੋਨਾ, ਗੁਰਮੁੱਖ ਸਿੰਘ ਦੁਲਚੀਮਾਜਰਾ, ਹਰਚੰਦ ਸਿੰਘ ਕਜੌਲੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿਪਸ ਵਿਖੇ ਵਿਸ਼ਵ ਪੰਜਾਬੀ ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/>
Ad Position 24