ਭਰਤਗੜ੍ਹ, 25 ਸਤੰਬਰ (ਜਸਬੀਰ ਸਿੰਘ ਬਾਵਾ)-ਸੂਬੇ ਦੇ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਰੇਕ ਧਰਮ ਤੇ ਜਾਤੀ ਦੇ ਲੋਕ ਧਾਰਮਿਕ ਸਮਾਗਮਾਂ 'ਚ ਰਲ-ਮਿਲ ਕੇ ਸ਼ਮੂਲੀਅਤ ਕਰਦੇ ਹਨ, ਇਹ ਸਾਡੇ ਖੁਸ਼ਹਾਲ ਸੂਬੇ ਦੇ ਵਸਨੀਕਾਂ ਦੀ ਮਜਬੂਤ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ | ਉਹ ਬੇਲੀ 'ਚ ਸਥਾਨਕ ਪੰਚਾਇਤ ਤੇ ਪ੍ਰਬੰਧਕਾਂ ਵਲੋਂ ਕਰਵਾਏ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਭਰਵੇਂ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਸਥਾਨਕ ਪੰਚਾਇਤ ਨੂੰ ਉਕਤ ਸਮਾਗਮ 'ਚ ਸਹਿਯੋਗ ਰਾਸ਼ੀ ਵਜੋਂ ਆਪਣੇ ਅਖਤਿਆਰੀ ਕੋਟੇ 'ਚੋਂ 1 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ | ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪ੍ਰਸਿੱਧ ਜਾਗਰਣ ਗਾਇਕ ਗੌਤਮ ਕੋਮਲ ਜਲੰਧਰੀ, ਹਰਸ਼ ਨਾਲਾਗੜ੍ਹ ਨੇ ਸੰਗਤ ਨੂੰ ਭਜਨ ਬੰਦਗੀ ਕਰਵਾਈ | ਸਰਪੰਚ ਦੀਦਾਰ ਸਿੰਘ ਸਮੇਤ ਪੰਚਾਇਤੀ ਨੁਮਾਇੰਦਿਆਂ ਅਤੇ ਪ੍ਰਮੁੱਖ ਪ੍ਰਬੰਧਕਾਂ ਨੇ ਸਿੱਖਿਆ ਮੰਤਰੀ ਬੈਂਸ ਤੇ ਹੋਰਨਾਂ ਸ਼ਖ਼ਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਤਰਲੋਚਨ ਸਿੰਘ ਬੜਾ ਪਿੰਡ, ਡਾ. ਸੰਜੀਵ ਗੌਤਮ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ, ਦਰਸ਼ਨ ਸਿੰਘ ਬਡਵਾਲ, ਗੁਰਚਰਨ ਸਿੰਘ ਬੇਲੀ, ਜਗੀਰ ਸਿੰਘ ਭਾਓਵਾਲ, ਗੁਰਪ੍ਰੀਤ ਸਿੰਘ ਅਰੋੜਾ, ਤਰਲੋਚਨ ਸਿੰਘ ਲੋਚੀ, ਸੈਣੀ ਵੈੱਲਫੇਅਰ ਬੋਰਡ ਦੇ ਮੈਂਬਰ ਜੁਝਾਰ ਮੁਲਤਾਨੀ, ਸੁਖਜਿੰਦਰ ਸਿੰਘ ਭਾਓਵਾਲ, ਸਤਨਾਮ ਸਿੰਘ, ਸਰਪੰਚ ਦੀਦਾਰ ਸਿੰਘ ਤੇ ਹੋਰ ਹਾਜ਼ਰ ਸਨ |