ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਹਰੀਪੁਰ ਤੋਂ ਕਾਹਨਪੁਰ ਖੂਹੀ ਤੱਕ ਜਾਣ ਵਾਲੇ ਕਰੀਬ 32 ਕਿਲੋਮੀਟਰ ਲੰਬੇ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਮਹਾਰਾਜ ਮਾਰਗ ਦੇ ਨਵੀਨੀਕਰਨ ਦਾ ਕੰਮ ਆਰੰਭ ਹੋ ਗਿਆ ਹੈ | ਕਰੀਬ 8.24 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮਾਰਗ ਦਾ ਕੰਮ ਵਿਧਾਇਕ ਦਿਨੇਸ਼ ਚੱਢਾ ਨੇ ਸਮਾਜਸੇਵੀ ਐਡਵੋਕੇਟ ਬਨਾਰਸੀ ਦਾਸ ਅਤੇ ਚੌਧਰੀ ਰਾਮ ਕਿਸ਼ਨ ਘਾਹੀਮਾਜਰਾ ਦੇ ਹੱਥੋਂ ਰੀਬਨ ਕਟਵਾ ਕੇ ਆਰੰਭ ਕਰਵਾਇਆ | ਵਿਧਾਇਕ ਚੱਢਾ ਨੇ ਆਖਿਆ ਕਿ ਹਲਕਾ ਰੂਪਨਗਰ ਦੀਆਂ ਕਰੀਬ 80 ਫੀਸਦੀ ਸੜਕਾਂ ਦੀ ਜ਼ਰੂਰੀ ਮੁਰੰਮਤ ਤੇ ਨਵੀਨੀਕਰਨ ਕਰਵਾਏ ਜਾਣ ਨੂੰ ਲੈ ਕੇ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਜਿਸ ਵਿਚੋਂ ਜ਼ਿਆਦਾਤਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਜਦਕਿ ਕੁਝ ਸੜਕਾਂ ਦਾ ਨਿਰਮਾਣ ਕਾਰਜ ਜਲਦ ਆਰੰਭ ਕਰਵਾ ਦਿੱਤਾ ਜਾਵੇਗਾ | ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਗੇੜ 'ਚ ਘਾਹੀਮਾਜਰਾ ਤੋਂ ਕਾਹਨਪੁਰ ਖੂਹੀ ਤੱਕ ਮਾਰਗ ਨੂੰ 2 ਮਹੀਨਿਆਂ ਚ ਮੁਕੰਮਲ ਕੀਤਾ ਜਾਵੇਗਾ, ਜਦਕਿ ਦੂਜੇ ਗੇੜ ਚ ਹਰੀਪੁਰ ਤੋਂ ਘਾਹੀਮਾਜਰਾ ਤੱਕ ਸੜਕ ਨੂੰ ਮੁਕੰਮਲ ਕਰ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ | ਇਸ ਮੌਕੇ ਐਕਸੀਅਨ ਐੱਸ.ਐੱਸ. ਭੁੱਲਰ, ਐੱਸ.ਡੀ.ਓ. ਪਰਮਜੀਤ ਸਿੰਘ, ਸੰਜੀਵ ਕੁਮਾਰ, ਚੌਧਰੀ ਗੁਰਨਾਮ, ਮਲਕੀਤ ਸਿੰਘ, ਤਰਸੇਮ ਲਾਲ, ਸੁਰਿੰਦਰ ਕੁਮਾਰ, ਜਸਪਾਲ ਸਿੰਘ, ਚੌਧਰੀ ਮਨਿੰਦਰ ਸਿੰਘ, ਜਗਮੋਹਨ ਸਿੰਘ, ਅਮਨ ਕੁਮਾਰ, ਕਰਨ ਸਿੰਘ, ਰਾਹੁਲ ਕੁਮਾਰ, ਕਮਲ ਕਰਤਾਰਪੁਰ, ਰਿੰਕੂ ਚੱਢਾ, ਸਰਪੰਚ ਰਾਮਧੰਨ ਬਾਠ, ਬਨਵਾਰੀ ਲਾਲ, ਰਜਿੰਦਰ ਰਾਣਾ ਤੇ ਸੁਰਿੰਦਰਪਾਲ ਸਾ. ਸਰਪੰਚ ਘਾਹੀਮਾਜਰਾ ਸਹਿਤ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ 'ਚ ਪਤਵੰਤੇ ਸੱਜਣ ਹਾਜ਼ਰ ਸਨ |