10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗ੍ਰਾਮ ਪੰਚਾਇਤ ਮਜਾਰਾ ਨੇ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ <br/>

Ad Position 21
No active advertisement
ਅਜੀਤ ਡੈਸਕ 26-09-2025
ਸ੍ਰੀ ਅਨੰਦਪੁਰ ਸਾਹਿਬ, 25 ਸਤੰਬਰ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਮਜਾਰਾ ਦੀ ਗ੍ਰਾਮ ਪੰਚਾਇਤ ਵਲੋਂ ਸਥਾਨਕ ਪ੍ਰੈੱਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਗ੍ਰਾਮ ਪੰਚਾਇਤ ਨੇ ਪ੍ਰਸ਼ਾਸਨ ਦੀਆਂ ਲਿਖਤੀ ਹਦਾਇਤਾਂ ਤਹਿਤ ਪਿੰਡ ਦੀ ਸਾਮਲਾਤ ਜਮੀਨ ਤੋਂ ਨਾਜਾਇਜ਼ ਕਬਜੇ ਹਟਾਏ ਹਨ, ਨਾ ਕਿ ਕਿਸੇ ਵੀ ਪਿੰਡ ਵਾਸੀ ਦੀ ਜਾਇਜ਼ ਉਸਾਰੀ ਤੋੜੀ ਗਈ ਹੈ | ਪਿੰਡ ਦੀ ਸਰਪੰਚ ਸਿ੍ਸ਼ਟਾ ਦੇਵੀ ਅਤੇ ਹੋਰਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪਿੰਡ ਦੀ ਸਾਮਲਾਤ ਜ਼ਮੀਨ ਦੀ ਨਿਸਾਨਦੇਹੀ ਕਰਵਾਈ ਗਈ ਸੀ, ਜਿਸ ਉਪਰੰਤ ਪਿੰਡ ਦੀ ਸ਼ਾਮਲਾਤ ਜਮੀਨ 'ਤੇ ਨਾਜਾਇਜ਼ ਤੌਰ 'ਤੇ ਕਾਬਜ ਪਿੰਡ ਵਾਸੀਆਂ ਨੂੰ ਕਬਜੇ ਹਟਾਉਣ ਲਈ ਮਤਾ ਪਾਸ ਕਰਕੇ ਅਪੀਲ ਕੀਤੀ ਗਈ ਸੀ | ਜਿਸ 'ਤੇ ਅਮਲ ਕਰਦਿਆਂ ਵੱਡੀ ਗਿਣਤੀ ਲੋਕਾਂ ਵਲੋਂ ਸਾਮਲਾਤ ਜਮੀਨ ਖਾਲੀ ਕਰ ਦਿੱਤੀ ਗਈ ਪਰ ਓਮ ਪ੍ਰਕਾਸ਼ ਪੁੱਤਰ ਸਾਲਗ ਰਾਜ ਵਲੋਂ ਸ਼ਾਮਲਾਤ 'ਚ ਕੀਤੀ ਨਾਜਾਇਜ਼ ਉਸਾਰੀ ਨਹੀਂ ਹਟਾਈ ਗਈ, ਜਿਸ 'ਤੇ ਗ੍ਰਾਮ ਪੰਚਾਇਤ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਨੁੰ ਲਿਖਤੀ ਸੂਚਨਾ ਦਿੱਤੀ ਗਈ | ਉਪਰੰਤ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਦੇ ਪੱਤਰ ਨੰ: 2644 ਮਿਤੀ ਅਗਸਤ 14, 2025 ਤਹਿਤ ਵੀ ਉਕਤ ਨਜਾਇਜ ਕਬਜਾਧਾਰੀ ਓਮ ਪ੍ਰਕਾਸ਼ ਤੇ ਹੋਰਨਾਂ ਨੂੰ ਉਸਾਰੀ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਓਮ ਪ੍ਰਕਾਸ਼ ਨੇ ਸਰਕਾਰੀ ਆਦੇਸ਼ ਵੀ ਅਣਡਿੱਠ ਕਰ ਦਿੱਤੇ ਸਨ | ਉਨ੍ਹ ਾਂ ਦੱਸਿਆ ਕਿ ਓਮ ਪ੍ਰਕਾਸ਼ ਦੇ ਪਰਿਵਾਰ ਵਲੋਂ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੋਹਤਵਰਾਂ ਨੂੰ ਗਾਲੀ ਗਲੋਚ ਤੇ ਮੰਦੀ ਸਬਦਾਂਬਲੀ ਵਰਤਣ ਦਾ ਨਾਲ ਨਾਲ ਸਰਕਾਰੀ ਆਦੇਸ਼ਾਂ ਤਹਿਤ ਹਟਾਈ ਉਸਾਰੀ ਨੂੰ ਜਾਇਜ ਕਰਾਰ ਦਿੱਤਾ ਜਾ ਰਿਹਾ ਹੈ, ਜੋ ਕਿ ਬਿਲਕੁਲ ਕੋਰਾ ਝੂਠ ਹੈ | ਇਸ ਸਬੰਧੀ ਓਮ ਪ੍ਰਕਾਸ਼ ਨਾਲ ਫ਼ੋਨ 'ਤੇ ਵਾਰ-ਵਾਰ ਸੰਪਰਕ ਕਰਨ 'ਤੇ ਉਨ੍ਹਾਂ ਫ਼ੋਨ ਨਹੀਂ ਉਠਾਇਆ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਵਿਖੇ (ਖੱਬਿਓਂ ਸੱਜੇ) ਰੱਖਿਆ ਸਟਾਫ ਅਗਲੀ ਖ਼ਬਰ ਹਰੀਪੁਰ ਤੋਂ ਕਾਹਨਪੁਰ ਖੂਹੀ ਤੱਕ ਮਾਰਗ ਦੇ ਨਵੀਨੀਕਰਨ ਦਾ ਕੰਮ ਆਰੰਭ <br/>
Ad Position 24