25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਸੱਚਾਈ, ਸਾਂਝ ਤੇ ਮਨੁੱਖਤਾ ਦੀ ਰੌਸ਼ਨੀ ਫੈਲਾਉਣ ਦਾ ਤਿਉਹਾਰ- ਵਿਧਾਇਕ ਦਿਨੇਸ਼ ਚੱਢਾ <br/>

Ad Position 21
No active advertisement
ਅਜੀਤ ਡੈਸਕ 20-10-2025
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਹਲਕਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੀਵਾਲੀ ਸਿਰਫ਼ ਦੀਵਿਆਂ ਤੇ ਰੌਸ਼ਨੀਆਂ ਦਾ ਤਿਉਹਾਰ ਨਹੀਂ, ਸਗੋਂ ਇਹ ਸੱਚ ਦੀ ਜਿੱਤ, ਨੇਕੀ ਦੀ ਫ਼ਤਿਹ ਅਤੇ ਮਨੁੱਖਤਾ ਤੇ ਸਾਂਝ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਸਿਖਾਉਂਦਾ ਹੈ, ਕਿ ਹਨੇਰੇ ਵਿਚ ਵੀ ਉਮੀਦ ਦਾ ਇੱਕ ਦੀਵਾ ਜਗਾ ਕੇ ਜ਼ਿੰਦਗੀ ਨੂੰ ਚਮਕਾਇਆ ਜਾ ਸਕਦਾ ਹੈ | ਦਿਨੇਸ਼ ਚੱਢਾ ਨੇ ਅਪੀਲ ਕੀਤੀ ਕਿ ਦੀਵਾਲੀ ਨੂੰ ਖ਼ੁਸ਼ੀ, ਏਕਤਾ ਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਜਾਵੇ | ਉਨ੍ਹਾਂ ਕਿਹਾ, ਦੀਵੇ ਸਿਰਫ਼ ਘਰਾਂ ਵਿਚ ਹੀ ਨਹੀਂ, ਸਗੋਂ ਦਿਲਾਂ ਵਿਚ ਵੀ ਜਗਾਉਣੇ ਚਾਹੀਦੇ ਹਨ, ਤਾਂ ਜੋ ਹਰ ਕੋਨੇ ਵਿਚ ਪਿਆਰ, ਸਚਾਈ ਅਤੇ ਖ਼ੁਸ਼ਹਾਲੀ ਦੀ ਰੌਸ਼ਨੀ ਫੈਲੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰ ਪ੍ਰਦੂਸ਼ਣ-ਰਹਿਤ ਅਤੇ ਸਾਦਗੀ ਨਾਲ ਮਨਾਇਆ ਜਾਵੇ, ਤਾਂ ਜੋ ਵਾਤਾਵਰਨ ਸਾਫ਼ ਤੇ ਸਿਹਤਮੰਦ ਰਹੇ | ਚੱਢਾ ਨੇ ਸਥਾਨਕ ਉਦਯੋਗਾਂ ਤੇ ਕਰੀਗਰਾਂ ਦੀਆਂ ਬਣਾਈਆਂ ਚੀਜ਼ਾਂ ਨੂੰ ਖ਼ਰੀਦਣ ਦੀ ਤਾਕੀਦ ਕੀਤੀ | ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਭਲਾਈ ਲਈ ਸਮਰਪਿਤ ਹੈ ਅਤੇ ਰਾਜ ਨੂੰ ਸਿੱਖਿਆਦਾਇਕ, ਖ਼ੁਸ਼ਹਾਲ ਤੇ ਨਸ਼ਾ-ਮੁਕਤ ਬਣਾਉਣ ਵੱਲ ਲਗਾਤਾਰ ਕਦਮ ਚੁੱਕ ਰਹੀ ਹੈ | ਉਨ੍ਹਾਂ ਹਲਕਾ ਵਾਸੀਆਂ ਨੂੰ ਅਮਨ, ਪ੍ਰੇਮ, ਏਕਤਾ ਅਤੇ ਖ਼ੁਸ਼ਹਾਲੀ ਭਰੀ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਮਿਲਜੁਲ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਦੀ ਪ੍ਰੇਰਨਾ ਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲ ਪੁਰਖ ਕੀ ਫ਼ੌਜ ਗੱਤਕਾ ਕਲੱਬ ਦੇ ਖਿਡਾਰੀਆਂ ਨੇ ਨੈਸ਼ਨਲ ਪੱਧਰ 'ਤੇ ਚਮਕਾਇਆ ਨਾਂਅ <br/> ਅਗਲੀ ਖ਼ਬਰ ਹੋਮ ਸਾਇੰਸ ਵਿਭਾਗ ਨੇ ਕਰਵਾਇਆ ਦੀਵਾਲੀ ਮੇਲਾ <br/>
Ad Position 24