25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਡੀ. ਏ. ਵੀ. ਸਕੂਲ ਤਖਤਗੜ੍ਹ ਵਿਖੇ ਦੀਵਾਲੀ ਮੌਕੇ ਵਿਦਿਆਰਥੀਆਂ ਦੇ ਰੰਗੋਲੀ ਤੇ ਹੋਰ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 20-10-2025
ਨੂਰਪੁਰ ਬੇਦੀ, 19 ਅਕਤੂਬਰ (ਢੀਂਡਸਾ)-ਡੀ.ਏ.ਵੀ. ਸੀਨੀਅਰ ਸੈਕੈਂਡਰੀ ਸਕੂਲ ਤਖਤਗੜ੍ਹ ਵਿਖੇ ਦੀਵਾਲੀ ਦੇ ਮੱਦੇਨਜ਼ਰ ਸਕੂਲ ਦੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜਿੱਥੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ | ਉੱਥੇ ਵਿਦਿਆਰਥੀਆਂ ਨੇ ਆਪਣੀ ਆਪਣੀ ਕਲਾਸ ਵਿਚ ਸ਼ਾਨਦਾਰ ਰੰਗੋਲੀਆਂ ਅਤੇ ਪੇਂਟਿੰਗਾਂ ਤਿਆਰ ਕੀਤੀਆਂ ਗਈਆਂ, ਇਸ ਮੌਕੇ ਵਿਦਿਆਰਥੀਆਂ ਦੇ ਰੰਗੋਲੀ ਬਣਾਉਣ ਗ੍ਰੀਟਿੰਗ ਕਾਰਡ ਬਣਾਉਣ ਅਤੇ ਸਜਾਵਟ ਕਰਨ ਦੇ ਮੁਕਾਬਲੇ ਕਰਵਾਏ ਗਏ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਰੰਗੋਲੀਆਂ ਤਿਆਰ ਕੀਤੀਆਂ ਗਈਆਂ, ਜਦ ਕਿ ਕੁੱਝ ਵਿਦਿਆਰਥੀਆਂ ਵਲੋਂ ਸ਼ਾਨਦਾਰ ਗ੍ਰੀਟਿੰਗ ਕਾਰਡ ਬਣਾ ਕੇ ਆਪਣੇ ਅਧਿਆਪਕਾਂ ਨੂੰ ਦਿੱਤੇ ਗਏ, ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਇਸ ਕੌਮੀ ਤਿਉਹਾਰ ਨੂੰ ਸਮੁੱਚੇ ਦੇਸ਼ ਦੇ ਲੋਕ ਧੂਮ ਧਾਮ ਨਾਲ ਮਨਾਉਂਦੇ ਹਨ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਸਕੂਲ ਦੇ ਵਿਦਿਆਰਥੀਆਂ ਵਲੋਂ ਵੀ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ | ਇਸ ਮੌਕੇ ਸਕੂਲ ਦੇ ਅਧਿਆਪਕ ਹਰੀਸ਼ ਸੋਨੀ, ਹਰਸ਼ਰਨ ਸਿੰਘ ਰਾਣਾ, ਮੈਡਮ ਸੁਨੀਤਾ ਦਵੇਦੀ, ਕੁਲਵਿੰਦਰ ਸਿੰਘ ਰਾਣਾ, ਮੈਡਮ ਸੁਮਨ, ਮੈਡਮ ਬੀਨਾ, ਮੈਡਮ ਅਮਰਿੰਦਰ ਕੌਰ, ਮੈਡਮ ਕੋਮਲ ਮੈਡਮ ਸੀਮਾ ਸਮੇਤ ਹੋਰ ਅਧਿਆਪਕ ਸਾਹਿਬਾਨ ਦੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਕੱਢੀਆਂ ਜਾ ਰਹੀਆਂ ਨੇ ਪ੍ਰਭਾਤ ਫੇਰੀਆਂ <br/> ਅਗਲੀ ਖ਼ਬਰ ਰਿਹਾਇਸ਼ੀ ਇਲਾਕੇ ਅੰਦਰ ਵੱਡੀਆਂ ਗੱਡੀਆਂ ਦੇ ਦਾਖ਼ਲੇ ਸੰਬੰਧੀ ਦਿੱਤਾ ਮੰਗ ਪੱਤਰ <br/>
Ad Position 24