26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਅਸ਼ੋਕ ਵਾਹੀ ਸਰਬਸੰਮਤੀ ਨਾਲ ਚੁਣੇ ਗਏ ਰੂਪਨਗਰ ਨਗਰ ਕੌਂਸਲ ਦੇ ਨਵੇਂ ਪ੍ਰਧਾਨ

Ad Position 21
No active advertisement
ਅਜੀਤ ਡੈਸਕ 02-11-2025
ਰੂਪਨਗਰ, 1 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਨਗਰ ਕੌਂਸਲ ਦੀ ਅੱਜ ਹੋਈ ਮਹੱਤਵਪੂਰਨ ਮੀਟਿੰਗ ਵਿਚ ਸਿਆਸੀ ਹਾਲਾਤਾਂ ਨੇ ਨਵਾਂ ਰੁਖ ਧਾਰ ਲਿਆ, ਜਦੋਂ ਕਾਂਗਰਸ ਆਗੂ, ਸੀਨੀਅਰ ਕੌਂਸਲਰ ਅਤੇ ਸਾਬਕਾ ਪ੍ਰਧਾਨ ਅਸ਼ੋਕ ਵਾਹੀ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ | ਇਸ ਨਾਲ ਹੀ ਆਪ ਦੇ ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਨੀਰੂ ਗੁਪਤਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ | ਚੋਣ ਤੋਂ ਤੁਰੰਤ ਬਾਅਦ ਨਵੇਂ ਪ੍ਰਧਾਨ ਅਸ਼ੋਕਵਾਹੀ ਅਤੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਹੋਰ ਕਾਗਰਸੀ ਕੌਂਸਲਰ ਨੇ ਹਲਕਾ ਵਿਧਾਇਕ ਦਿਨੇਸ਼ ਚੱਡਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਹਾਲਾਂਕਿ ਇੱਥੇ ਬਰਿੰਦਰ ਸਿੰਘ ਢਿੱਲੋਂ ਨਾਲ ਸੰਬੰਧਿਤ ਨਵੀਂ ਬਣੀ ਮੀਤ ਪ੍ਰਧਾਨ ਨੀਰੂ ਗੁਪਤਾ ਮੌਜੂਦ ਨਹੀਂ ਸੀ | ਇਹ ਚੋਣ ਸਿਰਫ਼ ਕੌਂਸਲ ਦੀ ਅੰਦਰੂਨੀ ਗਤੀਵਿਧੀ ਨਹੀਂ, ਸਗੋਂ ਰੂਪਨਗਰ ਦੀ ਸਥਾਨਕ ਸਿਆਸਤ ਵਿੱਚ ਇੱਕ ਨਵੇਂ ਕਾਂਗਰਸ-ਆਪ ਸੁਮੇਲ ਦਾ ਸੰਕੇਤ ਵੀ ਦਿੰਦੀ ਹੈ | ਕੌਂਸਲ ਵਿੱਚ ਬਹੁਸਮਿਤੀ ਮੈਂਬਰ ਕਾਂਗਰਸ ਨਾਲ ਸੰਬੰਧਤ ਹਨ, ਜਦੋਕਿ ਦੋ ਆਜ਼ਾਦ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਅਮਰਿੰਦਰ ਸਿੰਘ ਰੀਹਲ ਦੋਵੇਂ ਆਮ ਆਦਮੀਂ ਪਾਰਟੀ ਦੇ ਸਮਰਥਕ ਹਨ | ਇਹੀ ਗੱਲ ਇਸ ਵਾਰ ਦੇ ਨਤੀਜਿਆਂ ਨੂੰ ਹੋਰ ਵੀ ਰੌਚਕ ਬਣਾਉਂਦੀ ਹੈ | ਅਸ਼ੋਕ ਵਾਹੀ ਕਾਂਗਰਸ ਦੇ ਸੀਨੀਅਰ ਆਗੂ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨਾਲ ਪੁਰਾਣੇ ਸਮੇਂ ਤੋਂ ਚੰਗੇ ਸੰਬੰਧ ਹਨ | ਸਿਆਸੀ ਜਾਣਕਾਰ ਮੰਨਦੇ ਹਨ ਕਿ ਇਸ ਸਮਝੌਤੇ ਨੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਧੜੇ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਹੈ | ਪਹਿਲਾਂ ਢਿੱਲੋਂ ਕੌਂਸਲ 'ਤੇ ਆਪਣੀ ਪਕੜ ਰੱਖਦੇ ਸਨ, ਪਰ ਹੁਣ ਨਵੀਂ ਸਾਂਝ ਨਾਲ ਸਥਿਤੀ ਉਲਟ ਗਈ ਹੈ | ਮੀਟਿੰਗ ਦੀ ਪ੍ਰਕਿਰਿਆ ਐਸ.ਡੀ.ਐਮ. ਰੂਪਨਗਰ ਦੀ ਦੇਖ-ਰੇਖ ਹੇਠ ਹੋਈ, ਜੋ ਇਸ ਮੌਕੇ ਕਨਵੀਨਰ ਨਿਯੁਕਤ ਸਨ | ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਐਸ.ਡੀ.ਐਮ. ਨੇ ਮੀਡੀਆ ਪ੍ਰਤੀਨਿਧੀਆਂ ਨੂੰ ਬਾਹਰ ਜਾਣ ਲਈ ਕਿਹਾ ਅਤੇ ਫਿਰ ਬੰਦ ਦਰਵਾਜ਼ਿਆਂ ਪਿੱਛੇ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ 'ਚ 11 ਕੌਂਸਲਰ ਹਾਜ਼ਰ ਸਨ | ਜਿਨ੍ਹਾਂ ਦੀ ਮੌਜੂਦਗੀ ਵਿੱਚ ਅਸ਼ੋਕ ਵਾਹੀ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ ਤੇ ਸਹਿਮਤੀ ਨਾਲ ਮਨਜ਼ੂਰ ਹੋਇਆ | ਜਦੋੰਕਿ ਬਾਕੀ ਕੌਂਸਲਰ ਬਾਅਦ ਵਿੱਚ ਸ਼ਾਮਲ ਹੋਏ ਸਨ | ਵੀ ਰੂਪਨਗਰ ਨਗਰ ਕੌਂਸਲ ਦੀ ਮਿਆਦ ਹੁਣ ਕੇਵਲ ਕੁਝ ਮਹੀਨਿਆਂ ਦੀ ਹੀ ਰਹਿ ਗਈ ਹੈ | ਇਸ ਛੋਟੇ ਅਰਸੇ ਵਿੱਚ ਨਵੇਂ ਪ੍ਰਧਾਨ ਅਸ਼ੋਕ ਵਾਹੀ ਲਈ ਸਭ ਤੋਂ ਵੱਡੀ ਚੁਣੌਤੀ ਹੈ, ਕਿ ਉਹ ਸਰਕਾਰ ਨਾਲ ਸਾਂਝ ਪਾ ਕੇ ਸ਼ਹਿਰ ਲਈ ਨਵੇ ਪ੍ਰੋਜੈਕਟਾਂ ਅਤੇ ਫੰਡ ਪ੍ਰਾਪਤ ਕਰ ਸਕਣ | ਸ਼ਹਿਰ ਦੇ ਲੋਕਾਂ ਦੀਆਂ ਉਮੀਦਾਂ ਵੀ ਹੁਣ ਨਵੇਂ ਪ੍ਰਧਾਨ ਵੱਲ ਟਿਕੀਆਂ ਹੋਈਆਂ ਹਨ | ਟੁੱਟੀਆਂ ਸੜਕਾਂ, ਨਿਕਾਸੀ , ਪਾਣੀ, ਬਿਜਲੀ ਸਪਲਾਈ, ਅਤੇ ਸਟਰੀਟ ਲਾਈਟਾਂ ਵਰਗੀਆਂ ਜਨਹਿਤ ਸਮੱਸਿਆਵਾਂ ਹਾਲੇ ਵੀ ਵੱਡੀ ਚੁਣੌਤੀ ਹਨ | ਪਹਿਲੇ ਪ੍ਰਧਾਨ ਸੰਜੇ ਵਰਮਾ ਉਤੇ ਕੌਂਸਲਰਾਂ ਵਲੋਂ ਗੈਰ-ਸਰਗਰਮੀ ਅਤੇ ਕੰਮ ਨਾ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਲਾਭੇ ਕੀਤਾ ਗਿਆ | ਸਿਆਸੀ ਵਿਸ਼ਲੇਸ਼ਕ ਮੰਨਦੇ ਹਨ, ਕਿ ਇਹ ਚੋਣ ਰੂਪਨਗਰ ਦੀ ਸਥਾਨਕ ਸਿਆਸਤ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੋ ਸਕਦੀ ਹੈ | ਜਿੱਥੇ ਵਿਰੋਧ ਦੀ ਥਾਂ ਸਹਿਯੋਗ ਨੇ ਕਦਮ ਰੱਖਿਆ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਅਸ਼ੋਕ ਵਾਹੀ ਕੌਂਸਲ ਨੂੰ ਇਕੱਠੇ ਲੈ ਕੇ ਚਲਦੇ ਹਨ ਜਾਂ ਪਾਰਟੀ 'ਚ ਅੰਦਰੂਨੀ ਖਿੱਚੋਤਾਣ ਦੁਬਾਰਾ ਉੱਭਰਦੀ ਹੈ | ਕੁੱਲ ਮਿਲਾ ਕੇ, ਰੂਪਨਗਰ ਦੀ ਇਹ ਚੋਣ ਸਿਰਫ਼ ਇੱਕ ਅਹੁਦੇ ਦੀ ਨਹੀਂ, ਸਗੋਂ ਸ਼ਹਿਰ ਦੇ ਵਿਕਾਸ ਅਤੇ ਸਿਆਸੀ ਸਹਿਯੋਗ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਜਾਪਦੀ ਹੈ | ਜਿੱਥੇ ਹਉਮੈ ਦੀ ਥਾਂ ਸਹਿਯੋਗ ਨੇ ਲਿਆ ਹੈ ਅਤੇ ਹੁਣ ਸਹਿਰ ਦੇ ਵਿਕਾਸ ਲਈ ਨਵੇ ਪੰਨੇ ਖੁਲਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਇੰਦਰਾ ਹਾਈ ਸਕੂਲ ਕਾਈਨੌਰ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ <br/> ਅਗਲੀ ਖ਼ਬਰ ਬਾਗ਼ਬਾਨੀ ਵਿਭਾਗ ਵਲੋਂ ਵੱਖ-ਵੱਖ ਸਬਸਿਡੀ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ
Ad Position 24