05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਰਵਿੰਗ ਹੈਂਡ ਤੇ ਬਲੱਡ ਡੋਨਰਜ਼ ਸੰਸਥਾਵਾਂ ਵਲੋਂ ਸਮਾਜਿਕ ਕਾਰਜਾਂ 'ਚ ਯੋਗਦਾਨ ਪਾਉਣ 'ਤੇ ਸ਼ਖ਼ਸੀਅਤਾਂ ਦਾ ਸਨਮਾਨ <br/>

Ad Position 21
No active advertisement
ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਨੁਮਾਇੰਦੇ | ਤਸਵੀਰ : ਰਾਜੇਸ਼ ਚੌਧਰੀ <br/> 24-11-2025
ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਮਾਜਿਕ ਸੰਸਥਾਵਾਂ ਸਰਵਿੰਗ ਹੈਂਡ ਸੁਸਾਇਟੀ ਨੂਰਪੁਰ ਬੇਦੀ ਤੇ ਬਲੱਡ ਡੋਨਰਜ਼ ਟੀਮ ਸੈਣੀਮਾਜਰਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ | ਜਿਸ ਦੇ ਚੱਲਦਿਆਂ ਉਕਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਥਾਨਕ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਵਿਖੇ ਉਕਤ ਸਮਾਜਿਕ ਕਾਰਜਾਂ 'ਚ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਉਪਰੰਤ ਆਖਿਆ ਕਿ ਅਜਿਹੇ ਨੇਕ ਕਾਰਜ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ | ਇਸ ਮੌਕੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਕਤ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਸਨਮਾਨਿਤ ਹੋਈਆਂ ਸ਼ਖ਼ਸੀਅਤਾਂ 'ਚ ਸ਼ਾਮਿਲ ਸੁਰਿੰਦਰ ਸਿੰਘ ਸਾਬਕਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ, ਗੌਰਵ ਰਾਣਾ ਕਨਵੀਨਰ ਪੰਜਾਬ ਮੋਰਚਾ, ਸਾ. ਸੰਮਤੀ ਮੈਂਬਰ ਨਰਿੰਦਰ ਬੱਗਾ, ਸੁਰਿੰਦਰ ਰਾਣਾ ਮੁਕਾਰੀ, ਰਾਜੀਵ ਵਰਮਾ ਪ੍ਰਧਾਨ ਸਵਰਨਕਾਰ ਸੰਘ, ਨਰਿੰਦਰ ਸੈਣੀ, ਰਾਜ ਕੁਮਾਰ ਬਾਵਾ, ਸੰਦੀਪ ਪਾਠਕ ਤੇ ਨਿਰਮਲ ਰਾਣੂ ਆਦਿ ਨੇ ਕਿਹਾ ਕਿ ਉਹ ਭਵਿੱਖ 'ਚ ਵੀ ਉਕਤ ਪਰਉਪਕਾਰੀ ਕਾਰਜਾਂ 'ਚ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾਉਂਦੇ ਰਹਿਣਗੇ | ਇਸ ਮੌਕੇ ਪ੍ਰਧਾਨ ਹੇਮੰਤ ਸੈਣੀ, ਹਰਮੇਸ਼ ਸੈਣੀ, ਮਨੀਸ਼ ਰੀਹਲ, ਸੰਜੀਵ ਭਾਰਦਵਾਜ, ਤਜਿੰਦਰ ਬੜਵਾ, ਹਰਦੀਪ ਸੈਣੀ ਸੀ.ਏ., ਲੱਡੂ, ਸ਼ਿਵ ਕੁਮਾਰ ਸੈਣੀ, ਰਾਜੀਵ ਪੁਰੀ ਐਡਵੋਕੇਟ, ਮਨੀ, ਸਤਨਾਮ ਸਿੰਘ, ਪਰਮਜੀਤ ਰਾਜੂ ਅਤੇ ਸੰਦੀਪ ਰਾਏ ਸਹਿਤ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ. ਬੀ. ਐੱਸ. ਈ. ਟਿੱਬਾ ਨੰਗਲ ਸਕੂਲ ਵਿਖੇ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਭਾਈ ਨੰਦ ਲਾਲ ਪਬਲਿਕ ਸਕੂਲ ਨੇ ਲਗਾਈ ਪ੍ਰਦਰਸ਼ਨੀ <br/>
Ad Position 24