ਸ੍ਰੀ ਚਮਕੌਰ ਸਾਹਿਬ, 23 ਨਵੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੋਨਾ ਖੁਰਦ ਵਿਖੇ ਸ਼ਹੀਦ ਬਾਬਾ ਬਲਾਕਾਂ ਸਿੰਘ ਦੀ ਯਾਦ 'ਚ ਕਰਵਾਏ ਜਾਂਦੇ ਸਾਲਾਨਾ ਕੁਸ਼ਤੀ ਮੁਕਾਬਲਿਆਂ ਸੰਬੰਧੀ ਪਿੰਡ ਦੀ ਦੰਗਲ ਕਮੇਟੀ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਾਂਝੀ ਮੀਟਿੰਗ ਕਰਕੇ ਇਸ ਵਾਰ 27ਵੇਂ ਕੁਸ਼ਤੀ ਮੁਕਾਬਲੇ 6 ਦਸੰਬਰ ਨੂੰ ਕਰਵਾਉਣ ਦਾ ਫ਼ੈਸਲਾ ਸਰਬਸੰਮਤੀ ਨਾਲ ਕੀਤਾ | ਦੰਗਲ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 4 ਦਸੰਬਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ, 6 ਨੂੰ ਸਵੇਰੇ 9 ਵਜੇ ਭੋਗ ਤੋਂ ਬਾਅਦ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਜਾਵੇਗਾ ਤੇ 12 ਵਜੇ ਕੁਸ਼ਤੀ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਦਰਸ਼ਨ ਸਿੰਘ ਫ਼ੌਜੀ, ਕੁਲਵਿੰਦਰ ਸਿੰਘ, ਕਰਮ ਸਿੰਘ ਫ਼ੌਜੀ, ਹਰਬੰਸ ਸਿੰਘ, ਭਾਗ ਸਿੰਘ, ਅਮਰੀਕ ਸਿੰਘ, ਪੰਚ ਸ਼ੇਰ ਸਿੰਘ, ਜਗੀਰ ਸਿੰਘ, ਕੇਸਰ ਸਿੰਘ, ਪ੍ਰਭਜੋਤ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ ਪੰਚ, ਮੇਵਾ ਸਿੰਘ ਆਦਿ ਵੀ ਹਾਜ਼ਰ ਸਨ |