29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੇਵਾ ਮੁਕਤ ਪੰਚਾਇਤ ਅਫ਼ਸਰ ਅਮਰ ਸਿੰਘ ਸੈਣੀ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 07-12-2025
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ. ਐਸ. ਨਿੱਕੂਵਾਲ)-ਇਥੋਂ ਦੇ ਮੁਹੱਲਾ ਕੁਰਾਲੀਵਾਲਾ ਦੇ ਰਹਿਣ ਵਾਲੇ ਤੇ ਮੂਲ ਰੂਪ ਨਾਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਖੇੜੀ ਸਲਾਬਤਪੁਰ ਦੇ ਜੰਮਪਲ ਅਮਰ ਸਿੰਘ ਸੈਣੀ (85) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਉਹ ਪੰਜਾਬ ਦੇ ਪੰਚਾਇਤ ਵਿਭਾਗ ਤੋਂ ਸਮਾਜਿਕ ਸੁਰੱਖਿਆ ਤੇ ਪੰਚਾਇਤ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ | ਉਹ ਆਪਣੇ ਪਿੱਛੇ ਪਤਨੀ ਸਵਰਨ ਕੌਰ ਤੋਂ ਇਲਾਵਾ ਦੋ ਪੁੱਤਰਾਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬਿੱਟਾ ਤੇ ਜਸਵਿੰਦਰ ਸਿੰਘ ਲਾਡੀ ਅਤੇ ਇਕ ਪੁੱਤਰੀ ਹਰਮਿੰਦਰ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਅਮਰ ਸਿੰਘ ਸੈਣੀ ਦੇ ਅਕਾਲ ਚਲਾਣੇ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ., ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਬਾਬਾ ਜਰਨੈਲ ਸਿੰਘ ਕਾਰਸੇਵਾ, ਬਲਵਿੰਦਰ ਸਿੰਘ, ਰਣਜੀਤ ਸਿੰਘ, ਸਰਪੰਚ ਹਾਕਮ ਸਿੰਘ, ਸਰਪੰਚ ਮਹੇਸ਼ ਕੁਮਾਰ ਜ਼ੋਸੀ, ਗਗਨ ਕੁਮਾਰ, ਵਿਨੋਦ ਕੁਮਾਰ, ਰਾਜਾ ਮਾਸਟਰ, ਗੁਰਮੀਤ ਸਿੰਘ, ਰਜੇਸ ਕੁਮਾਰ, ਅਖਿਲ ਕੋਸ਼ਲ, ਸਾਬਕਾ ਕੌਂਸਲਰ ਰਾਜ ਕੁਮਾਰ ਸੈਣੀ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਕੌਸ਼ਲ, ਭਾਗ ਸਿੰਘ ਭੈਣੀ, ਵਿਜੇ ਗਰਚਾ, ਸਰਜੀਤ ਸਿੰਘ ਮਹਿਰੋਲੀ, ਸੁਰਿੰਦਰ ਸਿੰਘ ਮਟੌਰ, ਗੁਰਿੰਦਰ ਸਿੰਘ ਵਾਲੀਆ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਕਮਲਦੀਪ ਕੌਰ ਸੈਣੀ, ਚੌਧਰੀ ਪਹੂ ਲਾਲ ਲਖੇੜ, ਕਿਸ਼ਾਨ ਆਗੂ ਜੈਮਲ ਸਿੰਘ ਭੜੀ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ, ਜਰਨੈਲ ਸਿੰਘ ਗੁੰਬਰ, ਚੌਧਰੀ ਰਤਨ ਕੁਮਾਰ ਧਨੇੜਾ, ਜ਼ਸਵੀਰ ਸਿੰਘ ਸਸਕੌਰ, ਮਿਲਕਫੈਡ ਦੇ ਸਾਬਕਾ ਚੇਅਰਮੈਲ ਜਥੇਦਾਰ ਮੋਹਨ ਸਿੰਘ ਡੂਮੇਵਾਲ, ਸੀਨੀਅਰ ਕਾਂਗਰਸੀ ਆਗੂ ਪ੍ਰੇਮ ਸਿੰਘ ਬਾਸੋਵਾਲ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਗੁਰਜਤਿੰਦਰਪਾਲ ਸਿੰਘ, ਕਿਰਪਾਲ ਸਿੰਘ ਭੱਟੋ, ਸਾਬਕਾ ਕੌਸ਼ਲਰ ਇੰਦਰਜੀਤ ਸਿੰਘ ਬੇਦੀ, ਮੁਨੀਸ਼ ਕੇਅਰਪਾਲ, ਸਰਪੰਚ ਰਘਵੀਰ ਸਿੰਘ ਘਨਾਰੂ, ਸੋਹਣ ਸਿੰਘ ਨਿੱਕੂਵਾਲ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਬਲਾਕ ਸੰਮਤੀ ਦੇ 6 ਕਵਰਿੰਗ ਸਮੇਤ ਅਕਾਲੀ ਦਲ ਦੇ 1 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਲਏ ਅਗਲੀ ਖ਼ਬਰ ਨਾਮਜ਼ਦਗੀਆਂ ਰੱਦ ਕਰਨ ਦੇ ਵਿਰੋਧ 'ਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੇ ਸਬ ਤਹਿਸੀਲ ਨੂਰਪੁਰ ਬੇਦੀ ਦਫ਼ਤਰ ਮੂਹਰੇ ਲਗਾਇਆ...
Ad Position 24