29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਦੇ 11 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਲਏ ਵਾਪਸ

Ad Position 21
No active advertisement
ਅਜੀਤ ਡੈਸਕ 07-12-2025
ਸ੍ਰੀ ਚਮਕੌਰ ਸਾਹਿਬ, 6 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ 15 ਜੋਨਾਂ ਲਈ ਪੜਤਾਲ ਉਪਰੰਤ ਰਹੇ 52 ਉਮੀਦਵਾਰਾਂ 'ਚੋਂ 11 ਉਮੀਦਵਾਰਾਂ ਵਲੋਂ ਆਪਣੇ ਨਾਂਅ ਵਾਪਸ ਲੈਣ ਤੋਂ ਬਾਅਦ ਮੈਦਾਨ 'ਚ ਹੁਣ 41 ਉਮੀਦਵਾਰ ਰਹਿ ਗਏ ਹਨ | ਸ੍ਰੀ ਚਮਕੌਰ ਸਾਹਿਬ ਦੇ ਚੋਣ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ 41 ਉਮੀਦਵਾਰਾਂ 'ਚ 15 ਕਾਂਗਰਸ, 15 'ਆਪ', 9 ਸ੍ਰੋਮਣੀ ਅਕਾਲੀ ਦਲ (ਬ), 1 ਬਸਪਾ ਤੇ 1 ਉਮੀਦਵਾਰ ਆਜ਼ਾਦ ਮੈਦਾਨ ਵਿਚ ਹਨ | ਉਨ੍ਹਾਂ ਦੱਸਿਆ ਕਿ ਝੱਲੀਆਂ ਕਲਾਂ, ਬਾਲ ਸੰਢਾ, ਬਰਸਾਲਪੁਰ, ਸੰਧੂਆਂ, ਹਾਫਿਜਾਬਾਦ, ਮਾਹਲਾਂ ਜ਼ੋਨਾਂ ਤੇ ਦੋ-ਦੋ ਉਮੀਦਵਾਰ, ਰੌਲੂਮਾਜਰਾ ਤੇ ਬੇਲਾ ਜ਼ੋਨਾਂ ਤੇ ਚਾਰ-ਚਾਰ ਉਮੀਦਵਾਰ, ਪਿੱਪਲਮਾਜਰਾ, ਰਸੀਦਪੁਰ, ਖੋਖਰਾਂ, ਬਹਿਰਾਮਪੁਰ ਬੇਟ, ਮਹਿਤੋਤ, ਟੱਪਰੀਆ ਘੜੀਸਪੁਰ ਅਤੇ ਭਲਿਆਣ ਵਿਖੇ 3-3 ਉਮੀਦਵਾਰ ਚੋਣ ਮੈਦਾਨ ਵਿਚ ਹਨ | ਉਨ੍ਹਾਂ ਦੱਸਿਆ ਨਾਮਜ਼ਦਗੀ ਵਾਪਸ ਲੈਣ ਵਾਲੇ ਉਮੀਦਵਾਰਾਂ 'ਚ ਜ਼ੋਨ ਦੋ ਬਾਲਸੰਢਾ ਤੋਂ ਗੁਰਪ੍ਰੀਤ ਕੌਰ, ਜ਼ੋਨ ਨੰਬਰ 4 ਪਿੱਪਲ ਮਾਜਰਾ ਤੋਂ ਸੁਖਜਿੰਦਰ ਸਿੰਘ, ਜ਼ੋਨ ਨੰਬਰ 5 ਬਰਸਾਲਪੁਰ ਤੋਂ ਮਨਜੀਤ ਕੌਰ, ਜੋਨ ਨੰਬਰ 7 ਰਸੀਦਪੁਰ ਤੋਂ ਲਵਪ੍ਰੀਤ ਕੈਂਥ, ਜ਼ੋਨ ਨੰਬਰ 8 ਖੋਖਰਾਂ ਤੋਂ ਅਵਤਾਰ ਸਿੰਘ, ਜ਼ੋਨ ਨੰਬਰ 9 ਬਹਿਰਾਮਪੁਰ ਬੇਟ ਤੋਂ ਦਰਸ਼ਨ ਸਿੰਘ, ਜ਼ੋਨ ਨੰਬਰ 10 ਮਹਿਤੋਤ ਤੋਂ ਮਨਦੀਪ ਕੌਰ, ਜ਼ੋਨ ਨੰਬਰ 11 ਬੇਲਾ ਤੋਂ ਸੁਰਜੀਤ ਕੌਰ, ਜ਼ੋਨ ਨੰਬਰ 13 ਹਾਫਿਜਾਬਾਦ ਤੋਂ ਜਸਵੀਰ ਸਿੰਘ ਤੇ ਜ਼ੋਨ ਨੰਬਰ 14 ਭਲਿਆਣਾ ਤੋਂ ਜਸਪਾਲ ਕੌਰ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਯੂ. ਵਲੋਂ ਚੋਣ ਡਿਊਟੀਆਂ ਦੂਰ ਦੁਰਾਡੇ ਲਗਾਉਣ ਦਾ ਵਿਰੋਧ, ਕੱਲ੍ਹ ਡੀ. ਸੀ. ਨੂੰ ਮਿਲੇਗਾ ਵਫ਼ਦ ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਬਲਾਕ ਸੰਮਤੀ ਦੇ 6 ਕਵਰਿੰਗ ਸਮੇਤ ਅਕਾਲੀ ਦਲ ਦੇ 1 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਲਏ
Ad Position 24