05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਚੂਲਾ ਬਦਲਣ ਦਾ ਪਹਿਲਾ ਸਫਲ ਆਪ੍ਰੇਸ਼ਨ <br/>

Ad Position 21
No active advertisement
ਸ੍ਰੀ ਚਮਕੌਰ ਸਾਹਿਬ ਦੇ ਸਬ-ਡਵੀਜਨਲ ਹਸਪਤਾਲ 'ਚ ਚੂਲਾ ਬਦਲਣ ਦੇ ਹੋਏ ਪਹਿਲੇ ਆਪ੍ਰੇਸ਼ਨ ਤੋਂ ਬਾਅਦ ਡਾ. ਬੇਦੀ, ਮਰੀਜ਼, ਹਸਪਤਾਲ ਦੇ ਡਾਕਟਰ, ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ ਤੇ ਇਲਾਕੇ ਦੇ ਪਤਵੰਤੇ | ਤਸਵੀਰ : ਜਗਮੋਹਣ ਸਿੰਘ ਨਾਰੰਗ <br/> 08-12-2025
ਸ੍ਰੀ ਚਮਕੌਰ ਸਾਹਿਬ, 7 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਬ ਡਵੀਜ਼ਨਲ ਹਸਪਤਾਲ ਵਿਚ ਚੂਲਾ ਬਦਲਣ ਦਾ ਪਹਿਲਾ ਸਫਲ ਆਪ੍ਰੇਸ਼ਨ ਮਾਹਿਰ ਡਾਕਟਰ ਵਲੋਂ ਕੀਤਾ | ਸਥਾਨਕ ਸੀਨੀਅਰ ਮੈਡੀਕਲ ਅਫ਼ਸਰ ਡਾ. ਟੰਡਨ ਨੇ ਦੱਸਿਆ ਕਿ ਰੋਪੜ ਸਿਵਲ ਹਸਪਤਾਲ ਦੇ ਹੱਡੀਆਂ ਦੇ ਮਾਹਿਰ ਡਾਕਟਰ ਸਿਮਰਜੋਤ ਸਿੰਘ ਬੇਦੀ ਜਿਨ੍ਹਾਂ ਨੂੰ ਰੋਪੜ ਦੇ ਸਿਵਲ ਹਸਪਤਾਲ ਤੋਂ ਵੀਰਵਾਰ ਤੇ ਸਨਿਚਰਵਾਰ ਦੋ ਦਿਨ ਲਈ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਭੇਜਿਆ ਜਾਂਦਾ ਹੈ, ਨੇ ਮਰੀਜ਼ ਦਾ ਚੂਲਾ ਬਦਲ ਕੇ ਨਵਾਂ ਜੀਵਨ ਦਾਨ ਦਿੱਤਾ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ ਨੇ ਡਾ. ਬੇਦੀ ਦਾ ਧੰਨਵਾਦ ਕੀਤਾ ਤੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਮਾਹਿਰ ਡਾਕਟਰਾਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਪੱਕਾ ਤਾਇਨਾਤ ਕੀਤਾ ਜਾਵੇ | ਇਸ ਮੌਕੇ ਡਾ. ਸੰਜੀਵ ਬੈਂਸ, ਡਾ. ਨੀਰੂ, ਡਾ. ਸਾਰਿਕਾ, ਡਾ. ਸਮਿਤਾ, ਸਟਾਫ ਨਰਸ ਚਰਨਜੀਤ ਕੌਰ, ਅਵਤਾਰ ਸਿੰਘ ਘੁੰਮਣ, ਸੁਰਿੰਦਰਪਾਲ ਸਿੰਘ, ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਉਪ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਸਰਪੰਚ ਜਟਾਣਾ, ਪਰਮਿੰਦਰ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਭਵਨ ਰੂਪਨਗਰ 'ਚ ਪ੍ਰੀ-ਨਿਵਾਰਣ ਦਿਵਸ ਮਨਾਇਆ <br/> ਅਗਲੀ ਖ਼ਬਰ ਸ਼ਹੀਦ ਕਾਂਸ਼ੀ ਰਾਮ ਜੋਸ਼ੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ <br/>
Ad Position 24