05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਿਵ ਮੰਦਰ ਗੱਦੀਵਾਲ 'ਚ ਭਾਗਵਤ ਕਥਾ ਦੌਰਾਨ ਅਜੈਵੀਰ ਸਿੰਘ ਲਾਲਪੁਰਾ ਨੇ ਲਿਆ ਆਸ਼ੀਰਵਾਦ <br/>

Ad Position 21
No active advertisement
ਗੱਦੀਵਾਲ ਵਿਖੇ ਭਾਗਵਤ ਕਥਾ ਦੌਰਾਨ ਅਜੈਵੀਰ ਸਿੰਘ ਲਾਲਪੁਰਾ | ਤਸਵੀਰ : ਰਾਜੇਸ਼ ਚੌਧਰੀ <br/> 08-12-2025
ਨੂਰਪੁਰ ਬੇਦੀ, 7 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ਼ਿਵ ਮੰਦਰ, ਗੱਦੀਵਾਲ ਵਿਚ ਚੱਲ ਰਹੀ ਭਾਗਵਤ ਕਥਾ ਦੇ ਪਾਵਨ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਗੱਦੀਨਸ਼ੀਨ ਬਾਬਾ ਬੀਰਮ ਦਾਸ ਦੇ ਚਰਨਾਂ 'ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਇਸ ਆਤਮਿਕ ਸਭਾ ਨੂੰ ਜੀਵਨ ਦਾ ਸੁਭਾਗ ਦੱਸਦਿਆਂ ਕਿਹਾ ਕਿ ਸਤਸੰਗ, ਭਗਤੀ ਤੇ ਭਗਵਾਨ ਦੀ ਮਹਿਮਾ ਨਾਲ ਭਰਿਆ ਇਹ ਪਵਿੱਤਰ ਵਾਤਾਵਰਨ ਮਨ ਤੇ ਆਤਮਾ ਨੂੰ ਅਦਭੁਤ ਸ਼ਾਂਤੀ ਬਖ਼ਸ਼ਦਾ ਹੈ | ਕਥਾ ਦੌਰਾਨ ਮੰਦਰ ਪਰਿਸਰ ਭਗਤੀ, ਸ਼ਰਧਾ ਤੇ ਆਤਮਿਕ ਊਰਜਾ ਨਾਲ ਭਰਪੂਰ ਦਿਖਾਈ ਦਿੱਤਾ | ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਸਮਾਜ ਨੂੰ ਸਕਾਰਾਤਮਿਕ ਦਿਸ਼ਾ ਦੇਣ ਦੇ ਨਾਲ ਲੋਕਾਂ ਨੂੰ ਆਪਣੇ ਸੰਸਕਾਰਾਂ ਤੇ ਆਤਮਿਕ ਮੁੱਲਾਂ ਨਾਲ ਜੋੜਦੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਕਲਵਾਂ ਜ਼ੋਨ ਤੋਂ ਭਾਜਪਾ ਉਮੀਦਵਾਰ ਜੀਵਨ ਸਿੰਘ ਅਤੇ ਬਲਾਕ ਸੰਮਤੀ ਜ਼ੋਨ ਥਾਣਾ ਤੋਂ ਭਾਜਪਾ ਉਮੀਦਵਾਰ ਬਾਲਕਿ੍ਸ਼ਨ ਕੱਕੂ ਵੀ ਹਾਜ਼ਰ ਰਹੇ | ਦੋਵਾਂ ਨੇ ਭਾਗਵਤ ਕਥਾ ਦੇ ਸ਼ਾਂਤਮਈ ਤੇ ਸ਼ਰਧਾਪੂਰਨ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਅਜਿਹੀ ਆਤਮਿਕ ਸਭਾਵਾਂ ਸਮਾਜ ਨੂੰ ਇਕਜੁੱਟ ਕਰਦੀਆਂ ਹਨ ਅਤੇ ਸੇਵਾ, ਸਮਰਪਣ ਤੇ ਸਦਭਾਵਨਾ ਵਾਲੇ ਰਸਤੇ 'ਤੇ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਸੁਸਾਇਟੀ ਮੋਰਿੰਡਾ ਨੇ ਕੀਤੀ ਇਕੱਤਰਤਾ <br/> ਅਗਲੀ ਖ਼ਬਰ ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਦੀ ਮੀਟਿੰਗ <br/>
Ad Position 24