05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਦੀ ਮੀਟਿੰਗ <br/>

Ad Position 21
No active advertisement
ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਦੀ ਹੋਈ ਮੀਟਿੰਗ ਦੌਰਾਨ ਹਾਜ਼ਰ ਸਾਬਕਾ ਫ਼ੌਜੀ | <br/> 08-12-2025
ਮੋਰਿੰਡਾ, 7 ਦਸੰਬਰ (ਪਿ੍ਤਪਾਲ ਸਿੰਘ)-ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ (ਸਾਬਕਾ ਫ਼ੌਜੀ) ਇਕਾਈ ਮੋਰਿੰਡਾ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ ਸੂਬੇਦਾਰ ਨਿੱਕਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸੰਬੰਧੀ ਕਰਮਜੀਤ ਸਿੰਘ ਬਡਵਾਲੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | 8ਵੇਂ ਪੇ ਕਮਿਸ਼ਨ 'ਤੇ ਚਰਚਾ ਕਰਦਿਆਂ ਦੱਸਿਆ ਕਿ ਸਰਕਾਰ ਨੇ ਇਸ ਸੈਸ਼ਨ ਵਿਚ ਡੀ. ਏ. ਬੇਸਿਕ ਪੇ 'ਚ ਮਰਜ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਕੋਆਰਡੀਨੇਟਰ ਟੇਕ ਚੰਦ ਸ਼ਰਮਾ ਨੇ ਇਕ ਰੈਂਕ ਇਕ ਪੈਨਸ਼ਨ 'ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਫ਼ੌਜੀ ਵਿਧਵਾ ਨੂੰ ਮਿਲਣ ਵਾਲੀਆਂ ਸਹੂਲਤਾਂ, ਫ਼ੌਜੀ ਤੇ ਸਾਬਕਾ ਫ਼ੌਜੀ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਦੱਸਿਆ | ਇਸ ਮੌਕੇ ਭਾਗ ਸਿੰਘ, ਕਰਮਜੀਤ ਸਿੰਘ, ਰਾਜਿੰਦਰ ਸਿੰਘ ਮੋਰਿੰਡਾ, ਮੱਲ ਸਿੰਘ ਕਾਈਨੌਰ, ਅਜਾਇਬ ਸਿੰਘ ਕਾਈਨੌਰ, ਸਵਰਨ ਸਿੰਘ ਕਾਈਨੌਰ, ਕੈਪਟਨ ਅਜਾਇਬ ਸਿੰਘ ਲੁਠੇੜੀ, ਜਗਦੀਸ਼ ਕੁਮਾਰ ਮੋਰਿੰਡਾ ਤੇ ਭਾਗ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਰ ਗੱਦੀਵਾਲ 'ਚ ਭਾਗਵਤ ਕਥਾ ਦੌਰਾਨ ਅਜੈਵੀਰ ਸਿੰਘ ਲਾਲਪੁਰਾ ਨੇ ਲਿਆ ਆਸ਼ੀਰਵਾਦ <br/> ਅਗਲੀ ਖ਼ਬਰ ਅੰਬੇਡਕਰ ਭਵਨ ਰੂਪਨਗਰ 'ਚ ਪ੍ਰੀ-ਨਿਵਾਰਣ ਦਿਵਸ ਮਨਾਇਆ <br/>
Ad Position 24