06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਟੱਪਰੀਆਂ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ <br/>

Ad Position 21
No active advertisement
ਕੀਰਤਨ ਕਰਦਾ ਜਥਾ ਤੇ ਹਾਜ਼ਰ ਸੰਗਤਾਂ | ਤਸਵੀਰਾਂ : ਰਾਜੇਸ਼ ਚੌਧਰੀ <br/> 08-12-2025
ਨੂਰਪੁਰ ਬੇਦੀ, 7 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ, ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ ਤੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦੇ ਮਹਾਨ ਉਪਰਾਲਾ ਸਦਕੇ ਸ੍ਰੀ ਗੁਰੂ ਤੇਗ ਬਹਾਦਰ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਹਾਨ ਗੁਰਮਤਿ ਸਮਾਗਮਾਂ ਦੀ ਲੜੀ ਦਾ 14ਵਾਂ ਮਹਾਨ ਗੁਰਮਤਿ ਸਮਾਗਮ ਪਿੰਡ ਟੱਪਰੀਆਂ (ਤਖਤਗੜ੍ਹ) ਵਿਖੇ ਕਰਵਾਇਆ | ਇਸ ਦੌਰਾਨ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਤੇ ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ | ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਕਥਾ ਸਰਵਣ ਕਰਵਾ ਕੇ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਖੰਡੇ ਬਾਟੇ ਦੀ ਪਹੁਲ਼ ਛਕ ਕੇ ਗੁਰੂ ਸਾਹਿਬ ਦੇ ਲੜ ਲੱਗਣ ਦੀ ਬੇਨਤੀ ਕੀਤੀ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਗਤਾਂ ਨੂੰ ਧਾਰਮਿਕ ਲਿਟਰੇਚਰ ਮੁਫ਼ਤ ਵੰਡਿਆ | ਇਸ ਮੌਕੇ ਮਾ ਪ੍ਰੇਮ ਸਿੰਘ, ਬਖਤਾਵਰ ਸਿੰਘ ਢੀਂਡਸਾ, ਕੈਪਟਨ ਸੁਰਜੀਤ ਸਿੰਘ, ਸਰਪੰਚ ਬਖਤਾਵਰ ਸਿੰਘ, ਕੈਪਟਨ ਰੋਸ਼ਨ ਸਿੰਘ, ਮਾ ਤਲਵਿੰਦਰ ਸਿੰਘ, ਰਜਿੰਦਰ ਸਿੰਘ ਫੋਜ਼ੀ, ਗੁਰਮੇਲ ਸਿੰਘ, ਬਲਜਿੰਦਰ ਸਿੰਘ ਸਿੱਧੂ, ਦਿਲਾਵਰ ਸਿੰਘ ਸੰਘਾ, ਗੁਰਨੈਬ ਸਿੰਘ, ਨਰਿੰਦਰ ਪਾਲ ਸਿੰਘ, ਪ੍ਰੀਤਮ ਸਿੰਘ ਫ਼ੌਜੀ, ਡਾ. ਕਮਲਜੀਤ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ ਬੱਗਾ, ਸੁਰਜੀਤ ਸਿੰਘ, ਕਰਨੈਲ ਸਿੰਘ ਭਾਉਵਾਲ, ਧਰਮਪਾਲ ਸਿੰਘ, ਭਾਈ ਨਿਰਮਲ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਰਣਜੀਤ ਸਿੰਘ, ਹਰਜਿੰਦਰ ਸਿੰਘ ਭਾਉਵਾਲ , ਪ੍ਰਧਾਨ ਤਰਲੋਚਨ ਸਿੰਘ, ਜਗਮੋਹਣ ਸਿੰਘ ਸਰਥਲੀ, ਗੁਰਜੀਤ ਸਿੰਘ ਭਾਉਵਾਲ, ਲਖਵਿੰਦਰ ਸਿੰਘ ਸੈਣੀ ਮਾਜਰਾ, ਅਮਰੀਕ ਸਿੰਘ ਆਇਰਨ ਸਟੋਰ, ਜਗਤਾਰ ਸਿੰਘ ਮੂਸਾਪੁਰ, ਕੈਪਟਨ ਓਾਕਾਰ ਸਿੰਘ, ਭਜਨ ਸਿੰਘ ਬਟਾਰਲਾ, ਕਰਮ ਸਿੰਘ ਦਹੀਰਪੁਰ, ਮੋਹਣ ਸਿੰਘ ਤਖਤਗੜ੍ਹ, ਜੇਈ ਹਰਮਿੰਦਰ ਸਿੰਘ, ਜੇ. ਈ. ਅਮਰੀਕ ਸਿੰਘ ਭਾਉਵਲ, ਮਾ ਜਸਵਿੰਦਰ ਸਿੰਘ ਮੀਰਪੁਰ, ਪਰਮਜੀਤ ਸਿੰਘ ਅਬਿਆਣਾ, ਬਲਵਿੰਦਰ ਸਿੰਘ ਭਾਉਵਾਲ, ਡਾ. ਸਿੰਗਾਰਾ ਸਿੰਘ ਜੱਸੇਮਾਜ਼ਰਾ, ਪਵਨ ਕੁਮਾਰ, ਧਿਆਨ ਸਿੰਘ ਸਰਾਏ ਆਦਿ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਫਟੂ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ <br/> ਅਗਲੀ ਖ਼ਬਰ ਜੀਸਸ ਸੇਵੀਅਰ ਸਕੂਲ ਮੜੌਲੀ ਕਲਾਂ ਨੇ ਸਾਲਾਨਾ ਖੇਡ ਸਮਾਰੋਹ ਕਰਵਾਇਆ <br/>
Ad Position 24