11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਵਿਧਾਇਕ ਚੱਢਾ ਵਲੋਂ ਨਲਹੋਟੀ 'ਚ ਕੋਚ ਜਤਿੰਦਰ ਸਿੰਘ ਸੇਠੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-12-2025
ਕਾਹਨਪੁਰ ਖੂਹੀ, 21 ਦਸੰਬਰ (ਗੁਰਬੀਰ ਸਿੰਘ ਵਾਲੀਆ)-ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਨਲਹੋਟੀ (ਉੱਪਰਲੀ) 'ਚ ਆਯੋਜਿਤ ਇਕ ਸਨਮਾਨ ਸਮਾਰੋਹ ਦੌਰਾਨ ਖੇਤਰ ਦੇ ਪ੍ਰਸਿੱਧ ਕੋਚ ਜਤਿੰਦਰ ਸਿੰਘ ਸੇਠੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਕੋਚ ਸੇਠੀ ਨੇ ਭਾਰਤੀ ਫ਼ੌਜ ਵਿਚ ਲੰਬੇ ਸਮੇਂ ਤੱਕ ਸੇਵਾਵਾਂ ਨਿਭਾ ਕੇ ਦੇਸ਼ ਦੀ ਰੱਖਿਆ 'ਚ ਮਹੱਤਵਪੂਰਨ ਯੋਗਦਾਨ ਪਾਇਆ | ਰਿਟਾਇਰਮੈਂਟ ਤੋਂ ਬਾਅਦ ਵੀ ਉਹ ਸਮਾਜ ਸੇਵਾ ਦੇ ਜਜ਼ਬੇ ਨਾਲ ਲਗਾਤਾਰ ਨਲਹੋਟੀ ਦੇ ਖੇਡ ਮੈਦਾਨ 'ਚ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਪ੍ਰਦਾਨ ਕਰ ਰਹੇ ਹਨ | ਉਨ੍ਹਾਂ ਦੀ ਇਸ ਨਿਸ਼ਕਾਮ ਸੇਵਾ ਦੇ ਸਦਕਾ ਕਈ ਨੌਜਵਾਨ ਅੱਜ ਭਾਰਤੀ ਫ਼ੌਜ ਸਮੇਤ ਵੱਖ-ਵੱਖ ਸੁਰੱਖਿਆ ਬਲਾਂ 'ਚ ਭਰਤੀ ਹੋ ਚੁੱਕੇ ਹਨ | ਵਿਧਾਇਕ ਨੇ ਕਿਹਾ ਕਿ ਕੋਚ ਸੇਠੀ ਦਾ ਇਹ ਉਪਰਾਲਾ ਸਿਰਫ਼ ਕਾਬਿਲ-ਤਾਰੀਫ਼ ਹੀ ਨਹੀਂ, ਸਗੋਂ ਹੋਰਾਂ ਲਈ ਪ੍ਰੇਰਣਾਦਾਇਕ ਵੀ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਪਿੰਡ ਪੱਧਰ 'ਤੇ ਅਜਿਹੀ ਮੁਫ਼ਤ ਟ੍ਰੇਨਿੰਗ ਨੌਜਵਾਨਾਂ ਨੂੰ ਸਿਹਤਮੰਦ ਜੀਵਨ, ਅਨੁਸ਼ਾਸਨ ਤੇ ਦੇਸ਼ ਸੇਵਾ ਵੱਲ ਮੋੜਦੀ ਹੈ | ਸਰਕਾਰ ਵਲੋਂ ਖੇਡਾਂ ਤੇ ਯੁਵਾ ਵਿਕਾਸ ਲਈ ਚੱਲ ਰਹੀਆਂ ਯੋਜਨਾਵਾਂ ਨਾਲ ਅਜਿਹੇ ਉਪਰਾਲਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ | ਕੋਚ ਜਤਿੰਦਰ ਸਿੰਘ ਸੇਠੀ ਨੇ ਸਨਮਾਨ ਲਈ ਵਿਧਾਇਕ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਨੌਜਵਾਨਾਂ ਨੂੰ ਨਿਰੰਤਰ ਟ੍ਰੇਨਿੰਗ ਦੇ ਕੇ ਭਰਤੀ ਤੱਕ ਪਹੁੰਚਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ | ਸਮਾਰੋਹ ਦੇ ਅੰਤ 'ਚ ਵਿਧਾਇਕ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੋਚ ਸੇਠੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ, ਚੌਧਰੀ ਹੁਸਨ ਲਾਲ, ਸਰਪੰਚ ਰਮੇਸ਼ ਕੁਮਾਰ, ਜਸਬੀਰ ਸਿੰਘ, ਸਮਿਤੀ ਮੈਂਬਰ ਸਤਨਾਮ ਸਿੰਘ ਨਾਗਰਾ, ਸਮਿਤੀ ਮੈਂਬਰ ਰਵਿੰਦਰ ਸਿੰਘ ਬਿੰਦੀ, ਚੇਅਰਮੈਨ ਭਾਗ ਸਿੰਘ ਮੈਦਾਨ, ਸਰਪੰਚ ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਕਾਨੂੰਨ ਨੂੰ ਮੋਦੀ ਸਰਕਾਰ ਤੋਂ ਬਚਾਉਣ ਲਈ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਭਾਰਤ-ਸ੍ਰੀਲੰਕਾ ਮਹਿਲਾ ਟੀ-20-ਭਾਰਤ ਨੇ ਸ੍ਰੀਲੰਕਾ ਨੂੰ 8 ਵਿਕਟਾਂ
Ad Position 24