ਵਿਸ਼ਾਖਾਪਟਨਮ, 21 ਦਸੰਬਰ (ਪੀ.ਟੀ.ਆਈ.)-ਜੇਮੀਮਾ ਰÏਡਰਿਗਜ਼ ਦੇ ਅਜੇਤੂ ਅਰਧ ਸੈਂਕੜੇ ਸਦਕਾ ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 ਮੈਚ 'ਚ ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ | ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ੍ਰੀਲੰਕਾ ਨੂੰ 20 ਓਵਰਾਂ 'ਚ 6 ਵਿਕਟਾਂ-121 ਦÏੜਾਂ 'ਤੇ ਰੋਕ ਦਿੱਤਾ | ਜਵਾਬ 'ਚ ਭਾਰਤ ਨੇ 14.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 122 ਦÏੜਾਂ ਬਣਾ ਕੇ ਮੈਚ ਜਿੱਤ ਲਿਆ | ਇਸ ਤਰ੍ਹਾਂ ਭਾਰਤ ਨੇ 5 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕੀਤੀ | ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ ਸ਼ੈਫਾਲੀ ਵਰਮਾ ਦੀ ਵਿਕਟ ਨੂੰ ਜਲਦੀ ਗੁਆ ਦਿੱਤਾ, ਪਰ ਜੇਮੀਮਾ ਨੇ ਪਹਿਲਾਂ ਮੰਧਾਨਾ ਨਾਲ 50 ਦÏੜਾਂ ਦੀ ਸਾਂਝੇਦਾਰੀ ਕੀਤੀ ਤੇ ਫਿਰ ਕਪਤਾਨ ਹਰਮਨਪ੍ਰੀਤ ਕÏਰ ਨਾਲ ਤੀਜੀ ਵਿਕਟ ਲਈ ਅਜੇਤੂ 55 ਦÏੜਾਂ ਦੀ ਸਾਂਝੇਦਾਰੀ ਕੀਤੀ | ਜੇਮੀਮਾ 44 ਗੇਂਦਾਂ 'ਤੇ 69 ਦÏੜਾਂ ਬਣਾ ਕੇ ਨਾਬਾਦ ਰਹੀ ਅਤੇ ਹਰਮਨਪ੍ਰੀਤ 16 ਗੇਂਦਾਂ 'ਤੇ 15 ਦÏੜਾਂ ਬਣਾ ਕੇ ਨਾਬਾਦ ਰਹੀ | ਸ੍ਰੀਲੰਕਾ ਲਈ ਕਾਵਿਆ ਕਵਿੰਡੀ ਤੇ ਇਨੋਕਾ ਰਾਣਾਵੀਰਾ ਨੇ ਇਕ-ਇਕ ਵਿਕਟ ਲਈ |
ਮੰਧਾਨਾ ਨੇ ਰਚਿਆ ਇਤਿਹਾਸ
ਮੰਧਾਨਾ ਨੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 4,000 ਦÏੜਾਂ ਵੀ ਪੂਰੀਆਂ ਕੀਤੀਆਂ, ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਣ ਬਣ ਗਈ |
ਖੇਡ ਸੰਸਾਰ
Free
ਭਾਰਤ-ਸ੍ਰੀਲੰਕਾ ਮਹਿਲਾ ਟੀ-20-ਭਾਰਤ ਨੇ ਸ੍ਰੀਲੰਕਾ ਨੂੰ 8 ਵਿਕਟਾਂ
ਅਜੀਤ ਡੈਸਕ
22-12-2025