06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹਰਮਨਪ੍ਰੀਤ ਕੌਰ ਨੇ ਭਾਰਤੀ ਟੀਮ ਦੇ ਸਾਰੇ ‘ਸਰੂਪਾਂ’ ਦੀ ਕਪਤਾਨੀ ਛੱਡੀ

* ਕਿਹਾ, ਇਕ ਆਗੂ ਵਜੋਂ ਮੈਂ ਆਪਣਾ ਫਰਜ਼ ਨਿਭਾਅ ਦਿੱਤਾ * ਸਮ੍ਰਿਤੀ ਮੰਧਾਨਾ ਬਣੀ ਭਾਰਤੀ ਮਹਿਲਾ ਟੀਮ ਦੀ ਨਵੀਂ ਕਪਤਾਨ ਨਵੀਂ ਦਿੱਲੀ, 6 ਅਕਤੂਬਰ (ਪੀ. ਟੀ.

Ad Position 21
No active advertisement
ਹਰਮਨਪ੍ਰੀਤ ਕੌਰ ਸਮ੍ਰਿਤੀ ਮੰਧਾਨਾ 07-10-2026

* ਕਿਹਾ, ਇਕ ਆਗੂ ਵਜੋਂ ਮੈਂ ਆਪਣਾ ਫਰਜ਼ ਨਿਭਾਅ ਦਿੱਤਾ
* ਸਮ੍ਰਿਤੀ ਮੰਧਾਨਾ ਬਣੀ ਭਾਰਤੀ ਮਹਿਲਾ ਟੀਮ ਦੀ ਨਵੀਂ ਕਪਤਾਨ
ਨਵੀਂ ਦਿੱਲੀ, 6 ਅਕਤੂਬਰ (ਪੀ. ਟੀ.ਆਈ.)-ਭਾਰਤ ਦੀ ਵਿਸ਼ਵ ਕੱਪ ਜੇਤੂ ਇਕਲੌਤੀ ਮਹਿਲਾ ਕ੍ਰਿਕਟ ਕਪਤਾਨ ਹਰਮਨਪ੍ਰੀਤ ਕੌਰ ਨੇ ਤਿੰਨਾਂ ਸਰੂਪਾਂ (ਫਾਰਮੈਟਾਂ) ਵਿਚ ਆਪਣੀ ਕਪਤਾਨੀ ਛੱਡ ਦਿੱਤੀ ਹੈ। ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਇਸ ਖਿਡਾਰਨ ਨੇ ਕਿਹਾ ਕਿ ਇਕ ਆਗੂ ਵਜੋਂ ਉਸ ਨੇ ਆਪਣਾ ਫਰਜ਼ ਨਿਭਾਅ ਦਿੱਤਾ ਹੈ ਅਤੇ ਹੁਣ ਖੇਡ ਪ੍ਰਤੀ ਆਪਣੇ ਪਿਆਰ ਲਈ ਉਹ ਦੁਬਾਰਾ ਖੇਡਣ ਲਈ ਤਿਆਰ ਹੈ।ਕਪਤਾਨੀ ਖਤਮ ਹੋ ਰਹੀ ਹੈ ਪਰ ਸਫ਼ਰ ਜਾਰੀ ਰਹੇਗਾ।37 ਸਾਲਾ ਖਿਡਾਰਨ ਦਾ ਇਹ ਐਲਾਨ ਗੁਹਾਟੀ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਉਸ ਸਮੀਖਿਆ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਟੀਮ ਦੇ ਪ੍ਰਦਰਸ਼ਨ ਅਤੇ ਸਫ਼ਰ ਦਾ ਮੁਲਾਂਕਣ ਕੀਤਾ ਗਿਆ ਸੀ। ਬੀ.ਸੀ.ਸੀ.ਆਈ. ਸਕੱਤਰ ਦੇਵਾਜੀਤ ਸੈਕੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹਰਮਨਪ੍ਰੀਤ, ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮਜ਼ੂਮਦਾਰ ਸ਼ਾਮਿਲ ਹੋਏ। ਦੂਜੇ ਪਾਸੇ, ਬੀ.ਸੀ.ਸੀ.ਆਈ. ਨੇ ਆਪਣੀ ਵੈੱਬਸਾਈਟ ’ਤੇ ਨਸ਼ਰ ਕੀਤੀ ਜਾਣਕਾਰੀ ’ਚ 2013 ਤੋਂ ਭਾਰਤੀ ਟੀਮ ਦਾ ਹਿੱਸਾ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 2024 ਅਤੇ 2026 ਵਿਚ ਮਹਿਲਾ ਪ੍ਰੀਮੀਅਰ ਲੀਗ ਦਾ ਖ਼ਿਤਾਬ ਜਿਤਾਉਣ ਵਾਲੀ ਸਮ੍ਰਿਤੀ ਮੰਧਾਨਾ ਦੇ ਨਾਂਅ ਦਾ ਐਲਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ ਵਜੋਂ ਕੀਤਾ ਹੈ। ਹਰਮਨਪ੍ਰੀਤ, ਜੋ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੀ ਹੈ, ਨੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ ਕਿ ਅੱਜ ਮੈਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸਾਰੇ ‘ਫਾਰਮੈਟਾਂ’ ਤੋਂ ਕਪਤਾਨੀ ਛੱਡ ਰਹੀ ਹਾਂ। ਸੱਜੇ ਹੱਥ ਦੀ ਬੱਲੇਬਾਜ਼ ਨੇ ਕਿਹਾ ਇਹ ਫੈਸਲਾ ਲੈਣਾ ਆਸਾਨ ਨਹੀਂ ਹੈ। ਇਸ ਵਿਚ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਅਤੇ ਅਜਿਹੇ ਪਲ ਸ਼ਾਮਿਲ ਹਨ, ਜੋ ਸਾਰੀ ਉਮਰ ਮੇਰੇ ਨਾਲ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਮਨਪ੍ਰੀਤ ਨੇ ਘੱਟੋ-ਘੱਟ 2028 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ਤੱਕ ਟੀਮ ਦੀ ਅਗਵਾਈ ਕਰਨ ਦੀ ਇੱਛਾ ਪ੍ਰਗਟਾਈ ਸੀ, ਜਿਨ੍ਹਾਂ ਲਈ ਭਾਰਤ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ।ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਇਹ ਤਜ਼ਰਬੇਕਾਰ ਖਿਡਾਰਨ ਇਕ ਦਿਨਾਂ ਅਤੇ ਟੈਸਟ ਟੀਮਾਂ ਦੀ ਅਗਵਾਈ ਜਾਰੀ ਰੱਖਣਾ ਚਾਹੁੰਦੀ ਸੀ ਪਰ ਬੋਰਡ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਾਰੇ ‘ਫਾਰਮੈਟਾਂ’ ਵਿਚ ਨਵੀਂ ਅਗਵਾਈ ਚਾਹੁੰਦਾ ਹੈ ਅਤੇ ਮੰਧਾਨਾ ਅਗਲੀ ਕਪਤਾਨ ਬਣਨ ਜਾ ਰਹੀ ਹੈ।ਹਰਮਨਪ੍ਰੀਤ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਆਪਣੇ ਰਸਮੀ ਬਿਆਨ ਵਿਚ ਬੋਰਡ ਨੇ ਕਿਹਾ ਕਿ ਉਹ ਭਾਰਤੀ ਮਹਿਲਾ ਕ੍ਰਿਕਟ ਦੇ ਵਿਕਾਸ ਵਿਚ ਇਕ ਮੁੱਖ ਸ਼ਖਸੀਅਤ ਰਹੀ ਹੈ। ਹਰਮਨਪ੍ਰੀਤ ਨੇ ਇਕ ਦਹਾਕੇ ਤੱਕ ਭਾਰਤੀ ਟੀ-20 ਟੀਮ ਦੀ ਅਗਵਾਈ ਕੀਤੀ। ਉਸ ਨੇ 2016 ਵਿਚ ਕਪਤਾਨੀ ਸੰਭਾਲੀ ਸੀ ਅਤੇ 2023 ਵਿਚ ਸਾਰੇ ‘ਫਾਰਮੈਟਾਂ’ ਦੀ ਕਪਤਾਨ ਬਣਨ ਤੋਂ ਪਹਿਲਾਂ 2022 ਵਿਚ ਉਸ ਨੂੰ ਇਕ ਦਿਨਾ ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਹਰਮਨਪ੍ਰੀਤ, ਜਿਸ ਨੂੰ ਭਾਰਤ ਦੀਆਂ ਹੁਣ ਤੱਕ ਦੀਆਂ ਮਹਾਨਤਮ ਕ੍ਰਿਕਟਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ, ਦੀ ਅਗਵਾਈ ਹੇਠ ਭਾਰਤੀ ਟੀਮ ਨੇ ਪਿਛਲੇ ਸਾਲ ਆਪਣਾ ਪਹਿਲਾ ਇਕ ਦਿਨਾਂ ਵਿਸ਼ਵ ਕੱਪ ਜਿੱਤਿਆ ਸੀ ਅਤੇ ਹਾਲ ਹੀ ਵਿਚ ਏਸ਼ਿਆਈ ਖੇਡਾਂ (ਟੀ-20 ਫਾਰਮੈਟ) ਵਿਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ। ਉਸ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਵੀ ਭਾਰਤ ਦੀ ਕਪਤਾਨੀ ਕੀਤੀ ਸੀ, ਜਿਥੇ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ।ਕੁੱਲ ਮਿਲਾ ਕੇ, ਹਰਮਨਪ੍ਰੀਤ ਨੇ ਪੰਜ ਟੈਸਟ, 51 ਇਕ ਦਿਨਾ ਅਤੇ 155 ਟੀ-20 ਮੈਚਾਂ ਵਿਚ ਭਾਰਤ ਦੀ ਅਗਵਾਈ ਕੀਤੀ। ਹਾਲਾਂਕਿ, ਇਸ ਸਾਲ ਦੇ ਸ਼ੁਰੂ ਵਿਚ ਭਾਰਤ ਦੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਿਚ ਅਸਫ਼ਲ ਰਹਿਣ ਅਤੇ ਖਾਸ ਕਰਕੇ ਟੀ-20 ਫਾਰਮੈਟ ਵਿਚ ਬੱਲੇਬਾਜ਼ੀ ਦੌਰਾਨ ਉਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਆਲੋਚਨਾਵਾਂ ਦਾ ਦੌਰ ਵਧ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਹਰਫੂਲ ਸਿੰਘ ਧਾਲੀਵਾਲ ਨੂੰ ਯੂਥ ਅਕਾਲੀ ਦਲ (ਵਾਰਿਸ ਪੰਜਾਬ ਦੇ) ਯੂ.ਕੇ. ਦਾ ਪ੍ਰਧਾਨ ਐਲਾਨਿਆ ਅਗਲੀ ਖ਼ਬਰ ਡੀ. ਸੀ. ਡਬਲਿਊ. ਕੁਆਰਟਰਾਂ ’ਚ ਵਿਅਕਤੀ ਦੀ ਕੁੱਟਮਾਰ
Ad Position 24