06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਏਸ਼ਿਆਈ ਖੇਡਾਂ ’ ਚ ਭਾਰਤੀ ਧੀਆਂ ਦਾ ਕਮਾਲ

ਜਲੰਧਰ, 5 ਅਕਤੂਬਰ ( ਡਾ ਜਤਿੰਦਰ ਸਾਬੀ)- ਏਸ਼ਿਆਈ ਖੇਡਾਂ-2026 ਭਾਰਤੀ ਖੇਡ ਇਤਿਹਾਸ ਵਿਚ ਮਹਿਲਾ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਯਾਦ ਰੱਖੀਆਂ ਜਾਣਗੀਆਂ। ਭਾਰਤੀ ਧੀਆਂ ਨੇ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦਾ ਮਾਣ ਵਧਾਇਆ ਹੈ।

Ad Position 21
No active advertisement
ਅਜੀਤ ਡੈਸਕ 06-10-2026

ਜਲੰਧਰ, 5 ਅਕਤੂਬਰ ( ਡਾ ਜਤਿੰਦਰ ਸਾਬੀ)- ਏਸ਼ਿਆਈ ਖੇਡਾਂ-2026 ਭਾਰਤੀ ਖੇਡ ਇਤਿਹਾਸ ਵਿਚ ਮਹਿਲਾ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਯਾਦ ਰੱਖੀਆਂ ਜਾਣਗੀਆਂ। ਭਾਰਤੀ ਧੀਆਂ ਨੇ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦਾ ਮਾਣ ਵਧਾਇਆ ਹੈ। ਭਾਰਤ ਵਲੋਂ ਜਿੱਤੇ 21 ਸੋਨ ਤਗਮਿਆਂ ਵਿਚੋਂ 11 ਸੋਨ ਤਗਮੇ ਮਹਿਲਾ ਖਿਡਾਰਨਾਂ ਨੇ ਹਾਸਲ ਕੀਤੇ। 495 ਮੈਂਬਰੀ ਭਾਰਤੀ ਦਲ ਵਿਚ 234 ਮਹਿਲਾ ਖਿਡਾਰਨਾਂ ਦੀ ਸ਼ਮੂਲੀਅਤ ਰਹੀ ਅਤੇ ਇਨ੍ਹਾਂ ਨੇ ਕੁੱਲ 85 ਤਗਮਿਆਂ ਵਿਚੋਂ 38 ਤਗਮੇ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਹ ਪ੍ਰਾਪਤੀ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਧੀਆਂ ਨੂੰ ਸਹੀ ਮੌਕੇ, ਆਧੁਨਿਕ ਸਿਖਲਾਈ, ਖੇਡ ਸਹੂਲਤਾਂ ਅਤੇ ਪਰਿਵਾਰਕ ਸਹਿਯੋਗ ਮਿਲੇ ਤਾਂ ਉਹ ਵਿਸ਼ਵ ਪੱਧਰ ’ਤੇ ਦੇਸ਼ ਦਾ ਝੰਡਾ ਬੁਲੰਦ ਕਰ ਸਕਦੀਆਂ ਹਨ। ਤੀਰਅੰਦਾਜ਼ ਕੁਮਕੁਮ ਮੋਹੌੜ, ਗੋਲਫ ਵਿਚ ਪ੍ਰਣਵੀ ਉਰਸ, ਮੁੱਕੇਬਾਜ਼ੀ ’ਚ ਲਵਲੀਨਾ ਬੋਰਗੋਹੇਨ ਅਤੇ ਪਰਵੀਨ ਹੁੱਡਾ, ਅਥਲੈਟਿਕਸ ਵਿਚ ਵੀਥਿਆ ਰਾਮਰਾਜ, ਨੀਰੂ ਢਾਂਡਾ ਨੇ ਸ਼ੂਟਿੰਗ, ਲੰਬੀ ਛਾਲ ਦੀ ਖਿਡਾਰਨ ਅੰਸੀ ਸਜਨ, ਸੁਚਿਕਾ ਤਰਿਆਲ ਨੇ ਮਿਕਸਡ ਮਾਰਸ਼ਲ ਆਰਟਸ ’ਚ ਆਦਿ ਖਿਡਾਰਨਾਂ ਨੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 44 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਿਆ। ਟੀਮ ਦੀ ਇਹ ਜਿੱਤ ਭਾਰਤੀ ਮਹਿਲਾ ਹਾਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਸਫ਼ਲਤਾਪੂਰਵਕ ਨੇਪਰੇ ਚੜ੍ਹੀ ਤਿੰਨ ਦਿਨਾ ਵਿਸ਼ਵ ਪੰਜਾਬੀ ਕਾਨਫ਼ਰੰਸ ਪੰਜਾਬੀ ਸਾਹਿਤ ਦੀਆਂ ਜੜ੍ਹਾਂ ਦੇਸ਼-ਵਿਦੇਸ਼ ’ਚ ਮਜ਼ਬ... ਅਗਲੀ ਖ਼ਬਰ ਕੁਮਕੁਮ ਮੋਹੋਦ ਤੇ ਸੁਜੀਤ ਕਲਕਲ ਬਣੇ ਭਾਰਤ ਦੇ ਸਰਬੋਤਮ ਖਿਡਾਰੀ
Ad Position 24