06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਫ਼ਲਤਾਪੂਰਵਕ ਨੇਪਰੇ ਚੜ੍ਹੀ ਤਿੰਨ ਦਿਨਾ ਵਿਸ਼ਵ ਪੰਜਾਬੀ ਕਾਨਫ਼ਰੰਸ ਪੰਜਾਬੀ ਸਾਹਿਤ ਦੀਆਂ ਜੜ੍ਹਾਂ ਦੇਸ਼-ਵਿਦੇਸ਼ ’ਚ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ -ਡਾ. ਕਥੂਰੀਆ

ਟੋਰਾਂਟੋ, 5 ਅਕਤੂਬਰ (ਹਰਜੀਤ ਸਿੰਘ ਬਾਜਵਾ)- ਡਾ. ਦਲਬੀਰ ਸਿੰਘ ਕਥੂਰੀਆ ਵਲੋਂ ਬਰੈਂਪਟਨ (ਟੋਰਾਂਟੋ) ਵਿਖੇ ਕਰਵਾਈ ਗਈ ਤਿੰਨ ਦਿਨਾ ‘ਵਿਸ਼ਵ ਪੰਜਾਬੀ ਕਾਨਫਰੰਸ’ ਪੰਜਾਬ ਅਤੇ ਪੰਜਾਬੀਅਤ ਦਾ ਹੋਕਾ ਦਿੰਦੀ ਸਫ਼ਲਤਾ ਪੂਰਵਕ ਤਰੀਕੇ ਨਾਲ ਸੰਪੰਨ ਹੋ ਗਈ, ਜਿਸ ਵਿਚ ਦੇਸ਼-ਵਿਦੇਸ਼ ਵਿਚੋਂ ਪੰਜਾਬੀ ਪਿਆਰਿਆਂ ਨੇ ਸ਼ਮੂਲੀਅਤ ਕਰਕੇ ਪੰਜਾਬੀ ਬੋਲੀ ਅਤੇ ਪੰਜਾਬ ਦੀ ਗੱਲ ਕੀਤੀ, ਸਗੋਂ ਪੰਜਾਬੀ ਬੋਲੀ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ।

Ad Position 21
No active advertisement
ਬਰੈਂਪਟਨ ’ਚ ਹੋਈ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ। 06-10-2026
ਟੋਰਾਂਟੋ, 5 ਅਕਤੂਬਰ (ਹਰਜੀਤ ਸਿੰਘ ਬਾਜਵਾ)- ਡਾ. ਦਲਬੀਰ ਸਿੰਘ ਕਥੂਰੀਆ ਵਲੋਂ ਬਰੈਂਪਟਨ (ਟੋਰਾਂਟੋ) ਵਿਖੇ ਕਰਵਾਈ ਗਈ ਤਿੰਨ ਦਿਨਾ ‘ਵਿਸ਼ਵ ਪੰਜਾਬੀ ਕਾਨਫਰੰਸ’ ਪੰਜਾਬ ਅਤੇ ਪੰਜਾਬੀਅਤ ਦਾ ਹੋਕਾ ਦਿੰਦੀ ਸਫ਼ਲਤਾ ਪੂਰਵਕ ਤਰੀਕੇ ਨਾਲ ਸੰਪੰਨ ਹੋ ਗਈ, ਜਿਸ ਵਿਚ ਦੇਸ਼-ਵਿਦੇਸ਼ ਵਿਚੋਂ ਪੰਜਾਬੀ ਪਿਆਰਿਆਂ ਨੇ ਸ਼ਮੂਲੀਅਤ ਕਰਕੇ ਪੰਜਾਬੀ ਬੋਲੀ ਅਤੇ ਪੰਜਾਬ ਦੀ ਗੱਲ ਕੀਤੀ, ਸਗੋਂ ਪੰਜਾਬੀ ਬੋਲੀ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ। ਡਾ. ਦਲਬੀਰ ਸਿੰਘ ਕਥੂਰੀਆ ਨੇ ਪਿਛਲੇ ਦਿਨਾਂ ਦੌਰਾਨ ਆਪਣੀਆਂ ਭਾਰਤ ਅਤੇ ਪਾਕਿਸਤਾਨ ਫੇਰੀਆਂ ਬਾਰੇ ਬੜੇ ਮਾਣ ਨਾਲ ਦੱਸਿਆ ਕਿ ਪੰਜਾਬ ਤੋਂ ਇਲਾਵਾ ਉਨ੍ਹਾਂ ਹਰਿਆਣਾ ਅਤੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਵਿਸ਼ੇਸ਼ ਤੌਰ ’ਤੇ ਇਨ੍ਹਾਂ ਸੂਬਿਆਂ ਵਿਚ ਪੰਜਾਬੀ ਲਾਗੂ ਕਰਨ ਬਾਰੇ ਗੱਲਬਾਤ ਕੀਤੀ ਜਿੱਥੇ ਦੋਵਾਂ ਪਾਸਿਆਂ ਤੋਂ ਚੰਗਾ ਹੁੰਗਾਰਾ ਮਿਲਿਆ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿੱਥੇ ਡਾ. ਦਲਬੀਰ ਸਿੰਘ ਕਥੂਰੀਆ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਉੱਥੇ ਹੀ ਪੰਜਾਬ ਸਰਕਾਰ ਵਲੋਂ ਪੰਜਾਬੀ ਬੋਲੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ। ਇਸ ਦੌਰਾਨ ਲੇਖਕਾ ਸੁੁਰਜੀਤ ਕੌਰ, ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ. ਤਲਵਿੰਦਰ ਸਿੰਘ ਮੰਡ ਜੋ ਵੀ ਇਸ ਸਮਾਗਮ ਦਾ ਹਿੱਸਾ ਸਨ, ਨੇ ਦੱਸਿਆ ਕਿ ਇਸ ਸਭ ਕਾਸੇ ਲਈ ਡਾ. ਕਥੂਰੀਆ ਵਧਾਈ ਦੇ ਪਾਤਰ ਹਨ। ਉੱਘੇ ਨਾਟਕਕਾਰ ਡਾ. ਆਤਮਜੀਤ ਸਿੰਘ, ਬਲਬੀਰ ਕੌਰ ਰਾਏਕੋਟੀ, ਪ੍ਰਿੰਸੀਪਲ ਸਰਵਣ ਸਿੰਘ,ਇੰਦਰਜੀਤ ਸਿੰਘ ਬੱਲ, ਸੁੱਚਾ ਸਿੰਘ ਗਿੱਲ, ਪ੍ਰਿੰਸੀਪਲ ਆਤਮ ਸਿੰਘ ਰੰਧਾਵਾ ਆਦਿ ਨੇ ਆਪੋ ਆਪਣੇ ਸ਼ਬਦਾਂ ਰਾਹੀਂ ਪ੍ਰਬੰਧਕਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ। ਲੇਖਕਾ ਕੰਵਲਜੀਤ ਕੌਰ ਢਿੱਲੋਂ, ਰੂਪ ਕਾਹਲੋਂ, ਜਸਵਿੰਦਰ ਬਿੱਟਾ, ਚੜ੍ਹਦੀਕਲਾ ਟੀ ਵੀ ਤੋਂ ਅੰਮ੍ਰਿਤਪਾਲ ਸਿੰਘ ਦਰਦੀ, ਸਤਬੀਰ ਸਿੰਘ, ਹੁਸਨੈਨ ਅਕਬਰ, ਸਤਿੰਦਰਪਾਲ ਸਿੰਘ ਸਿੱਧਵਾਂ, ਪਰਮਜੀਤ ਸਿੰਘ ਵਿਰਦੀ, ਪਰਮਜੀਤ ਕੌਰ ਦਿਓਲ, ਨਿਰਮਲਜੀਤ ਕੌਰ ਰੰਧਾਵਾ,ਡਾ. ਆਰ ਐਸ ਝਾਂਜੀ, ਨਾਟਕਕਾਰ ਨਾਹਰ ਔਜਲਾ, ਬੇਅੰਤ ਸਿੰਘ ਧਾਲੀਵਾਲ, ਡਾ. ਬਲਵਿੰਦਰ ਧਾਲੀਵਾਲ, ਸ਼ਮੀਲ, ਬਰਿੰਦਰ ਸਿੰਘ, ਡਾ. ਗੁਰਨਾਮ ਕੌਰ, ਬਲਜਿੰਦਰ ਲੇਲ੍ਹਣਾ, ਡਾ. ਸੁਖਨੈਨ, ਗੁਰਦਿਆਲ ਸਿੰਘ ਬੱਲ, ਪ੍ਰਕਾਸ਼ ਸਿੰਘ ਗਿੱਲ, ਹਰਜੀਤ ਗਿੱਲ, ਬੁੱਧ ਸਿੰਘ ਗਰੇਵਾਲ, ਮੋਹਨ ਗਿੱਲ, ਡਾ. ਸਿੰਗਾਰਾ ਸਿੰਘ, ਲਾਲ ਸਿੰਘ ਬਰਾੜ,ਦਲਜੀਤ ਸਿੰਘ ਗੈਦੂ,ਡਾ. ਅਮਰਦੀਪ ਸਿਘ ਬਿੰਦਰਾ, ਪ੍ਰਿਤਪਾਲ ਸਿੰਘ ਚੱਗਰ, ਡਾ. ਦਵਿੰਦਰ ਸਿੰਘ ਲੱਧੜ, ਡਾ. ਦਰਸ਼ਨਦੀਪ ਅਰੋੜਾ, ਬਾਬਾ ਨਜ਼ਮੀ, ਪਿਆਰ ਸਿੰਘ ਕੁੱਦੋਵਾਲ, ਸੁਰਿੰਦਰਜੀਤ ਕੌਰ ਗਿੱਲ, ਬਾਪੂ ਸੁਬੇਗ ਸਿੰਘ ਕਥੂਰੀਆ, ਰਿੰਟੂ ਭਾਟੀਆ,ਕਰਨ ਅਜਾਇਬ ਸਿੰਘ ਸੰਘਾ, ਡਾ. ਜਗਮੋਹਣ ਸਿੰਘ ਸੰਘਾ, ਇਕਬਾਲ ਬਰਾੜ, ਸੁੰਦਰਪਾਲ ਰਾਜਾਸਾਂਸੀ, ਸ਼ਤੀਸ਼ ਗੁਲਾਟੀ, ਸੁਖਚਰਨਜੀਤ ਕੌਰ ਗਿੱਲ, ਜਤਿੰਦਰ ਰੰਧਾਵਾ, ਤਾਹਿਰਾ ਸਰਾ, ਊਜ਼ਮਾਂ ਮਹਿਮੂਦ, ਬਾਸ਼ਰਤ ਰਿਹਾਨ, ਹਜ਼ਰਤ ਸ਼ਾਮ ਸੰਧੂ, ਬਲਵਿੰਦਰ ਬਾਲਮ, ਵੀਰ ਸੁਖਵੰਤ, ਪ੍ਰੋ. ਹਰਜਸਪ੍ਰੀਤ ਕੌਰ ਗਿੱਲ,ਐਡਵੋਕੇਟ ਪਰਮਜੀਤ ਸਿੰਘ ਗਿੱਲ, ਗੁਰਦੇਵ ਚੌਹਾਨ, ਵਰਿਆਮ ਸਿੰਘ, ਮਲਵਿੰਦਰ, ਮਕਸੂਦ ਚੌਧਰੀ, ਮੀਤਾ ਖੰਨਾ, ਪਰਮਜੀਤ ਸਿੰਘ ਢਿੱਲੋਂ ਆਦਿ ਨੇ ਆਪੋ ਆਪਣੇ ਵਿਚਾਰਾਂ ਨਾਲ ਸਾਂਝ ਪਾਈ।
Ad Position 22
No active advertisement
ਪਿਛਲੀ ਖ਼ਬਰ ਲੰਡਨ ਦੇ ਭਾਰਤੀ ਰੈਸਟੋਰੈਂਟ ਨੂੰ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਕੈਦ ਅਗਲੀ ਖ਼ਬਰ ਏਸ਼ਿਆਈ ਖੇਡਾਂ ’ ਚ ਭਾਰਤੀ ਧੀਆਂ ਦਾ ਕਮਾਲ
Ad Position 24