05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਾਂਗੋ ਨਦੀ ’ਚ ਕਿਸ਼ਤੀਆਂ ਦੀ ਟੱਕਰ- 30 ਮੌਤਾਂ

ਕਿੰਸ਼ਾਸਾ, 5 ਅਕਤੂਬਰ (ਏਜੰਸੀ)- ਕਾਂਗੋ ਨਦੀ ’ਚ ਦੋ ਕਿਸ਼ਤੀਆਂ ਦੀ ਟੱਕਰ ਹੋਣ ਨਾਲ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਹੋ ਗਏ। ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਮਪੁਟੂ ਅਨੁਸਾਰ ਐਤਵਾਰ ਨੂੰ ਇਕਵਾਟੇਉਰ ਸੂਬੇ ’ਚ ਨਗੋਮਬੇ-ਲੁਕੋਲੇਲਾ ਖੇਤਰ ਦੇ ਨੇੜੇ ਮੋਟਰ ਵਾਲੀਆਂ ਲੱਕੜ ਦੀਆਂ ਕਿਸ਼ਤੀਆਂ ਇਕ ਦੂਜੇ ਨਾਲ ਟਕਰਾਅ ਗਈਆਂ।

Ad Position 21
No active advertisement
ਅਜੀਤ ਡੈਸਕ 06-10-2026
ਕਿੰਸ਼ਾਸਾ, 5 ਅਕਤੂਬਰ (ਏਜੰਸੀ)- ਕਾਂਗੋ ਨਦੀ ’ਚ ਦੋ ਕਿਸ਼ਤੀਆਂ ਦੀ ਟੱਕਰ ਹੋਣ ਨਾਲ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਹੋ ਗਏ। ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਮਪੁਟੂ ਅਨੁਸਾਰ ਐਤਵਾਰ ਨੂੰ ਇਕਵਾਟੇਉਰ ਸੂਬੇ ’ਚ ਨਗੋਮਬੇ-ਲੁਕੋਲੇਲਾ ਖੇਤਰ ਦੇ ਨੇੜੇ ਮੋਟਰ ਵਾਲੀਆਂ ਲੱਕੜ ਦੀਆਂ ਕਿਸ਼ਤੀਆਂ ਇਕ ਦੂਜੇ ਨਾਲ ਟਕਰਾਅ ਗਈਆਂ। ਹਾਦਸੇ ਦਾ ਕਾਰਨ ਤੁਰੰਤ ਸਪਸ਼ਟ ਨਹੀਂ ਹੋ ਸਕਿਆ। ਮੰਤਰੀ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ 30 ਲੋਕਾਂ ਨੂੰ ਪਹਿਲਾਂ ਹੀ ਦਫ਼ਨਾਇਆ ਜਾ ਚੁੱਕਾ ਹੈ। ਮਪੁਟੂ ਨੇ ਕਿਹਾ ਕਿ ਇਕ ਕਿਸ਼ਤੀ ਉੱਤਰ-ਪੱਛਮ ਵਿਚ ਸਥਿਤ ਉਬਾਂਗੀ ਤੋਂ ਰਾਜਧਾਨੀ ਕਿੰਸ਼ਾਸਾ ਜਾ ਰਹੀ ਸੀ ਅਤੇ ਦੂਜੀ ਕਿੰਸ਼ਾਸਾ ਤੋਂ ਲੁਕੋਲੇਲਾ ਜਾ ਰਹੀ ਸੀ, ਜੋ ਕਿ ਉਸ ਥਾਂ ਦੇ ਨੇੜੇ ਹੈ ਜਿੱਥੇ ਇਹ ਟੱਕਰ ਹੋਈ। ਉਨ੍ਹਾਂ ਕਿਹਾ ਕਿ ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਕੁਮਕੁਮ ਮੋਹੋਦ ਤੇ ਸੁਜੀਤ ਕਲਕਲ ਬਣੇ ਭਾਰਤ ਦੇ ਸਰਬੋਤਮ ਖਿਡਾਰੀ ਅਗਲੀ ਖ਼ਬਰ ਹੁਣ ਇੰਡੀਗੋ ਦੀ ਉਡਾਣ ਹੋਰ ਮਹਿੰਗੀ ਹੋਈ
Ad Position 24